ਬਲਾਕ ਪੱਧਰੀ ਖੇਡਾਂ ਵਿੱਚ ਕਲਸਟਰ ਧੁੱਗਾ ਕਲਾਂ ਦੇ ਵਿਦਿਆਰਥੀਆਂ ਦਾ ਓਵਰ ਆਲ ਟਰਾਫੀ ਤੇ ਕਬਜ਼ਾ

ਗੜ੍ਹਦੀਵਾਲਾ, 23 ਅਕਤੂਬਰ (ਮਹਿਦਰ ਮਲਹੋਤਰਾ) ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪ੍ਰਾਈਮਰੀ ਸਕੂਲਾਂ ਦੀਆਂ ਬਲਾਕ ਟਾਂਡਾ -2 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ  ਕਾਲਜ ਟਾਂਡਾ ਦੀ ਗਰਾਉਂਡ ਵਿੱਚ ਕਰਵਾਈਆਂ ਗਈਆਂ । ਇਸ ਵਿੱਚ ਕਲਸਟਰ ਧੁੱਗਾ ਕਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਕਲਸਟਰ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਇਨਾਮ ਜਿੱਤ ਕੇ ਓਵਰ ਆਲ ਟਰਾਫੀ ਤੇ ਕਬਜ਼ਾ ਕੀਤਾ। ਸੈਂਟਰ ਹੈਡ ਟੀਚਰ ਧੁੱਗਾ ਕਲਾਂ ਸ੍ਰੀ ਗੁਰਪ੍ਰੀਤ ਸਿੰਘ (BNO Tanda-2) , CHT ਗੁਰਦੀਪ ਸਿੰਘ (ਬਲਾਕ ਖੇਡ ਇੰਚਾਰਜ), C H T ਸੰਜੀਵ ਕੁਮਾਰ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਤਾਂ ਜੋ ਜ਼ਿਲਾ ਲੈਵਲ ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਸਕੇ । ਇਸ ਮੌਕੇ  ਪ੍ਰਿੰਸ ਗੜ੍ਹਦੀਵਾਲਾ ਨੇ ਦੱਸਿਆ ਕਿ ਕਲਸਟਰ ਦੇ ਵਿਦਿਆਰਥੀਆਂ ਨੇ  ਕਬੱਡੀ ਸਰਕਲ ਸਟਾਈਲ (ਲੜਕੇ) ਅਤੇ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਅਤੇ ਕਬੱਡੀ ਨੈਸ਼ਨਲ ਸਟਾਈਲ (ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਤੇ100 ਮੀਟਰ 200 ਮੀਟਰ 600 ਮੀਟਰ (ਲੜਕੇ) ਅਤੇ (ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। (ਲੜਕੇ ਰਿਲੇਅ)  ਅਤੇ( ਲੜਕੀਆਂ ਰਿਲੇਅ) ਪਹਿਲਾ ਸਥਾਨ ਪ੍ਰਾਪਤ ਕੀਤਾ। ਅਤੇ ਸ਼ਾਟ ਪੁੱਟ (ਲੜਕੇ) ਅਤੇ (ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਤੇ ਕੁਸ਼ਤੀ ਅਤੇ ਲੰਬੀ ਛਾਲ ਅਤੇ ਯੋਗਾ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ।ਇਸ ਮੌਕੇ ਹੈਡ ਟੀਚਰ ਰਵਿੰਦਰਜੀਤ ਸਿੰਘ , ਗੁਰਦਿਆਲ ਸਿੰਘ  ਅਤੇ ਅਧਿਆਪਕ ਮੇਜਰ ਸਿੰਘ, ਸੰਜੀਵ ਕੁਮਾਰ,ਪਰਦੀਪ ਕੁਮਾਰ, ਸੰਦੀਪ ਸਿੰਘ , ਸੰਗਤ ਸਿੰਘ ਆਦਿ ਹਾਜ਼ਰ ਸਨ

Post a Comment

Previous Post Next Post