ਭਾਰਤੀ ਜਨਤਾ ਪਾਰਟੀ ਲੇਹ- ਲੱਦਾਖ ਦੀ ਜਨਤਾ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ : ਹੈਪੀ, ਸਤੀਸ਼, ਬੰਟੀ, ਬੱਧਣ
ਹੁਸ਼ਿਆਰਪੁਰ 5 ਅਕਤੂਬਰ (ਮਹਿੰਦਰ ਮਲਹੋਤਰਾ/ਤਰਸੇਮ ਦੀਵਾਨਾ) - ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖ਼ੇ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਹਿਗੜ੍ਹ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ ਦੀ ਪ੍ਰਧਾਨਗੀ ਹੇਠ ਹੋਈ ! ਮੀਟਿੰਗ ਵਿੱਚ ਅਨਿਲ ਕੁਮਾਰ ਬੰਟੀ ਹਲਕਾ ਪ੍ਰਧਾਨ ਹਰਿਆਣਾ ਭੂੰਗਾ, ਅਤੇ ਸਹਿਰੀ ਪ੍ਰਧਾਨ ਪਵਨ ਕੁਮਾਰ ਬੱਧਣ ਉਰਫ ਗੋਲਡੀ ਦੀਵਾਨਾ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ! ਇਸ ਮੌਕੇ ਆਗੂਆ ਨੇ ਕਿਹਾ ਕਿ ਲੇਹ ਵਿੱਚ ਹੋਈਆਂ ਹਿੰਸਾ ਦੀਆਂ ਘਟਨਾਵਾਂ ਅਤੇ ਇਸ ਲਈ ਜ਼ਿਮੇਵਾਰ ਦੱਸ ਕੇ ਸੋਨਮ ਵਾਂਗਚੁੱਕ ਨੂੰ ਗ੍ਰਿਫਤਾਰ ਕਰਨਾ ਸ਼ਰੇਆਮ ਧੱਕਾ ਹੈ ! ਉਹਨਾਂ ਕਿਹਾ ਕਿ ਸੋਨਮ ਵਾਂਗਚੁੱਕ ਨੇ ਹਰ ਸਮੇਂ ਸ਼ਾਤੀਪੂਰਨ, ਅਹਿੰਸਕ ਅਤੇ ਸੰਵਿਧਾਨਕ ਢੰਗ ਨਾਲ ਲੱਦਾਖ ਦੀ ਜਨਤਾ ਦੀਆਂ ਮੰਗਾਂ ਨੂੰ ਅੱਗੇ ਵਧਾਇਆ ਹੈ। ਇਸਦੀ ਪਹਿਚਾਣ ਇੱਕ ਦੂਰਦਰਸ਼ੀ ਸਿੱਖਿਆ ਸੁਧਾਰਕ, ਸੋਸ਼ਲ ਵਰਕਰ ਅਤੇ ਵਾਤਾਵਰਨ ਪ੍ਰੇਮੀ ਦੇ ਰੂਪ ਵਿੱਚ ਰਹੀ ਹੈ। ਭਾਰਤੀ ਜਨਤਾ ਪਾਰਟੀ ਵਲੋਂ ਉਸ ਉਪਰ ਹਿੰਸਾ ਭੜਕਾਉਣ ਦਾ ਦੋਸ਼ ਲਾਉਣਾ ਤੱਥਹੀਣ ਹੀ ਨਹੀਂ ਬਲਕਿ ਲੱਦਾਖ ਦੀ ਜਨਤਾ ਦੀ ਲੋਕਤੰਤਰਿਕ ਆਵਾਜ਼ ਨੂੰ ਦਬਾਉਣ ਦਾ ਯਤਨ ਹੈ। ਇਸ ਤਰ੍ਹਾਂ ਕੇਂਦਰ ਸਰਕਾਰ ਨੇ ਅੰਦੋਲਨ ਦੀਆਂ ਮੰਗਾਂ ਵੱਲ ਗੰਭੀਰਤਾ ਅਤੇ ਸੰਵੇਦਨਸ਼ੀਲ ਰੁਖ ਅਪਨਾਉਣ ਦੀ ਬਜਾਇ ਸ਼ੁਰੂ ਤੋਂ ਹੀ ਉਸਨੂੰ ਬਦਨਾਮ ਕਰਨ ਅਤੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਰਸਤਾ ਚੁਣਿਆ ਹੈ। ਆਗੂਆਂ ਨੇ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਲੱਦਾਖ ਦੀ ਜਨਤਾ ਦੀਆਂ ਮੰਗਾਂ, ਜਿਹਨਾਂ ਵਿੱਚ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਜਾਂ ਛੇਵੀਂ ਅਨੁਸੂਚੀ ਦਾ ਦਰਜਾ ਦੇਣ, ਰੁਜਗਾਰ ਦੇ ਸਾਧਨ ਮੁਹੱਈਆ ਕਰਵਾਉਣਾ ਸ਼ਾਮਿਲ ਹੈ, ਦੀ ਪੁਰਜੋਰ ਹਮਾਇਤ ਕਰਦੀ ਹੈ ਅਤੇ ਲੱਦਾਖ ਦੀ ਜਨਤਾ ਦੇ ਸ਼ਾਂਤ ਮਈ ਅੰਦੋਲਨ ਦਾ ਪੂਰਨ ਸਮਰਥਨ ਕਰਦੀ ਹੈ। ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆ ਵਲੋਂ ਮੰਗ ਕੀਤੀ ਗਈ ਕਿ ਲੇਹ ਵਿੱਚ ਹੋਈ ਹਿੰਸਾ ਦੀ ਤੁਰੰਤ ਨਿਰਪੱਖ ਪੜਤਾਲ ਕਰਵਾਈ ਜਾਵੇ ਅਤੇ ਸੋਨਮ ਵਾਂਗਚੁੱਕ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਲੱਦਾਖ ਦੀ ਜਨਤਾ ਦੀਆਂ ਸੰਵਿਧਾਨਕ ਮੰਗਾਂ ਬਾਰੇ ਤੁਰੰਤ ਗੱਲਬਾਤ ਅਰੰਭੀ ਜਾਵੇ। ਇਸ ਮੌਕੇ ਹੋਰਨਾਂ ਤੋ ਇਲਾਵਾ ਰਾਮ ਮੂਰਤੀ ਸ਼ੇਰਪੁਰ ਗੁਲਿੰਡ, ਅਮਰੀਕ ਸਿੰਘ ਰਾਜੂ, ਮਨਪ੍ਰੀਤ ਕਲੋਤਾ, ਸਤੀਸ਼ ਕੁਮਾਰ, ਤਜਿੰਦਰ ਸਿੰਘ ਬੱਬੂ, ਨਵਜੋਤ, ਦਵਿੰਦਰ ਸਿੰਘ, ਸ਼ਾਲੂ, ਰਵਿੰਦਾ, ਅਰੁਣ ਕੁਮਾਰ, ਲਵਪ੍ਰੀਤ ਸਿੰਘ, ਰਮਨ ਕੁਮਾਰ, ਸਾਜਨ ਸੰਧੂ ਸ਼ੇਰਗੜ, ਡਾ. ਸੁਨੀਲ ਸੰਧੂ ਸ਼ੇਰਗੜ੍ਹ, ਕਾਲੂ ਸ਼ੇਰਗੜ, ਸੋਨੂ ਸ਼ੇਰਗੜ੍ਹ, ਬਿੱਟੂ ਸ਼ੇਰਗੜ੍ਹ, ਕਰਨ ਸੰਧੂ ਸ਼ੇਰਗੜ੍ਹ, ਮਨੀ ਸ਼ੇਰਗੜ, ਸਾਹਿਲ ਸ਼ੇਰਗੜ੍ਹ, ਪ੍ਰੀਤ ਸ਼ੇਰਗੜ੍ਹ, ਬਲਜੀਤ ਸਿੰਘ ਸ਼ੇਰਗੜ, ਵਿਸ਼ਾਲ, ਰਿਹਾਨ, ਲੱਕੀ, ਜਤਿਨ, ਮਨੀ, ਰਮਨ ਰਹੀਮਪੁਰ, ਰੋਹਿਤ ਲਾਲੀ, ਸਰੋਆ ਤਲਵੰਡੀ, ਲਾਡੀ, ਛੀਪਾ, ਰਾਹੁਲ, ਦਮਨ, ਗੁਰਦੀਪ, ਕੁਲਵੰਤ ਸਿੰਘ, ਹਰਜੋਤ, ਦਲਜੀਤ, ਦਲਜੀਤ, ਜਸਕਰਨ ਰਿਹਾਣਾ ਕਲਾਂ, ਸਾਬੀ, ਮਣੀ, ਨਰੇਸ਼, ਗੋਪਾ, ਰਵੀ ਸੁੰਦਰ ਨਗਰ, ਬਿੱਟੂ ਸੁੰਦਰ ਨਗਰ, ਵਿਪਨ ਬਸੀ ਕਲਾ, ਵਿਸ਼ਾਲ ਬਿਹਾਲ, ਵਿਪਨ ਬਿਹਾਲਾ, ਨਰੇਸ਼ ਸੰਦਰਨਗਰ, ਬਲਵਿੰਦਰ ਸ਼ੇਰਗੜ੍ਹ ਆਦਿ ਹਾਜ਼ਰ ਸਨ।