ਹੁਸ਼ਿਆਰਪੁਰ ,28 ਸਤੰਬਰ (ਮਹਿੰਦਰ ਮਲਹੋਤਰਾ/ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖ਼ੇ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਹਿਗੜ੍ਹ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ ਦੀ ਪ੍ਰਧਾਨਗੀ ਹੇਠ ਹੋਈ ! ਜਿਸ ਵਿੱਚ ਚੇਅਰਮੈਨ ਤਰਸੇਮ ਦੀਵਾਨਾ, ਉਪ ਚੇਅਰਮੈਨ ਕ੍ਰਿਸ਼ਨ ਲਾਲ ਬਲੀਏਵਾਲ, ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ, ਉਪ ਪ੍ਰਧਾਨ ਪੰਜਾਬ ਡਾ. ਸੁਰਿੰਦਰ ਜਖੂ, ਸਕੱਤਰ ਪੰਜਾਬ ਕਸ਼ਮੀਰ ਲਾਲ ਚੱਕੀ ਵਾਲਾ , ਸੀਨੀਅਰ ਮੈਂਬਰ ਗੁਰਨਾਮ ਸਿੰਘ ਅਤੇ ਅਨਿਲ ਕੁਮਾਰ ਬੰਟੀ ਹਲਕਾ ਪ੍ਰਧਾਨ ਹਰਿਆਣਾ ਭੂੰਗਾ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ! ਇਸ ਮੌਕੇ ਪਵਨ ਕੁਮਾਰ ਬੱਧਣ ਉਰਫ ਗੋਲਡੀ ਦੀਵਾਨਾਂ ਨੂੰ ਬੇਗਮਪੁਰਾ ਟਾਈਗਰ ਫੋਰਸ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਨਜ਼ਦੀਕੀ ਪਿੰਡ ਅਹਿਰਾਣਾ ਕਲਾਂ ਵਿਖ਼ੇ ਬੇਗਮਪੁਰਾ ਟਾਈਗਰ ਫੋਰਸ ਦੇ ਯੂਨਿਟ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਗੁਰਦੀਪ ਕੁਮਾਰ ਪ੍ਰਧਾਨ ਬਲਾਕ ਮੇਹਟੀਆਣਾ, ਕੁਲਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸੰਧੂ ਉਪ ਪ੍ਰਧਾਨ, ਅਜਮੇਰ ਸਿੰਘ, ਹਰਜੋਤ ਸਿੰਘ, ਤਰਸੇਮ ਸਿੰਘ, ਗੁਰਮੀਤ ਸਿੰਘ, ਅਤੇ ਸੋਮਾ ਨੂੰ ਬਲਾਕ ਮੇਹਟੀਆਣਾ ਤੋਂ ਸਕੱਤਰ ਨਿਯੁਕਤ ਕੀਤਾ ਗਿਆ ! ਚੁਣੇ ਗਏ ਨਵ ਨਿਯੁਕਤ ਅਹੁਦੇਦਾਰਾਂ ਨੇ ਪ੍ਰਣ ਕੀਤਾ ਕਿ ਫੋਰਸ ਵੱਲੋਂ ਸੌਂਪੀ ਗਈ ਜਿੰਮੇਵਾਰੀ ਅਸੀਂ ਤਨ ਮੰਨ ਧੰਨ ਨਾਲ ਨਿਭਾਵਾਂਗੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੇ ਫਲਸਫੇ ਨੂੰ ਘਰ ਘਰ ਪਹੁੰਚਾਵਾਗੇ ! ਆਗੂਆ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਰ ਪੱਖ ਤੋਂ ਫੇਲ ਅਤੇ ਜੁਮਲੇਬਾਜ਼ੀ ਦੀ ਸਰਕਾਰ ਸਾਬਤ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਪੰਜਾਬ ਵਿੱਚ ਕੋਈ ਨਵਾਂ ਪ੍ਰੋਜੈਕਟ ਜਾਂ ਇੰਡਸਟਰੀ ਲਾਉਣ ਜਾ ਲਿਆਉਣ ਵਿੱਚ ਨਕਾਮ ਰਹੀ ਹੈ ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਹਿੰਦੁਸਤਾਨ ਦੇ ਰੇਲਵੇ ਸਟੇਸ਼ਨ ਏਅਰਪੋਰਟ ਅਤੇ ਹੋਰ ਸਰਕਾਰੀ ਅਰਧ ਸਰਕਾਰੀ ਜਮੀਨਾਂ ਨੂੰ ਪ੍ਰਾਈਵੇਟ ਲੋਕਾਂ ਦੇ ਹੱਥਾਂ ਵਿੱਚ ਦੇ ਕੇ ਉਜਾੜਾ ਕੀਤਾ ਹੈ ਉੱਥੇ ਹੁਣ ਪੰਜਾਬ ਸਰਕਾਰ ਵੀ ਹੁਣ ਨਵੇਂ ਨਵੇਂ ਤੁਗਲਕੀ ਫਰਮਾਨ ਜਾਰੀ ਕਰਕੇ ਪੰਜਾਬ ਨੂੰ ਕੰਗਾਲੀ ਦੇ ਰਾਹ ਤੇ ਲਿਆਉਣ ਦੀ ਤਾਕ ਵਿੱਚ ਹੈ ! ਉਹਨਾਂ ਕਿਹਾ ਕਿ ਇਸ ਦੀ ਇੱਕ ਤਾਜ਼ੀ ਮਿਸਾਲ ਪਿਛਲੇ ਦਿਨੀ ਪੰਚਾਇਤਾਂ ਦੀ ਇਕਾਇਰ ਕੀਤੀ ਗਈ ਜਮੀਨ ਦਾ ਪੰਜ ਪ੍ਰਤੀਸ਼ਤ ਪੰਜਾਬ ਸਰਕਾਰ ਨੂੰ ਦੇਣ ਦਾ ਫਰਮਾਨ ਜਾਰੀ ਕੀਤਾ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਦਾ ਦਿਵਾਲੀ ਤੋਂ ਪਹਿਲਾਂ ਹੀ ਦਿਵਾਲਾ ਨਿਕਲ ਚੁੱਕਾ ਹੈ ! ਇਸ ਕਰਕੇ ਪੰਜਾਬ ਦੇ ਮੁਲਾਜ਼ਮਾ ਨੂੰ ਜੋ ਦਿਵਾਲੀ ਵੇਲੇ ਤੋਹਫੇ ਦੇ ਤੌਰ ਤੇ ਮਹਿਗਾਈ ਭੱਤੇ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਲੱਗਦਾ ਹੈ ਕਿ ਇਸ ਵਾਰ ਮੁਲਾਜਮ ਉਹਨਾਂ ਤੋਂ ਵੀ ਵਾਂਝੇ ਰਹਿਣਗੇ ! ਉਹਨਾ ਕਿਹਾ ਕਿ
ਅਗਰ ਪੰਜਾਬ ਸਰਕਾਰ ਆਪਣੇ ਐਮਐਲਏ ਅਤੇ ਮੰਤਰੀਆਂ ਦੇ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਇਹਨਾ ਦੇ ਇਨਕਮ ਸਾਧਨ, ਜਾਇਦਾਦਾਂ ਦੇ ਨਾਲ ਨਾਲ ਇਹਨਾਂ ਦੇ ਖਾਤਿਆਂ ਦੀ ਜਾਂਚ ਕਰਾਵੇ ਤਾਂ ਇਹ ਐਮਐਲਏ ਅਤੇ ਮੰਤਰੀ ਪਿਛਲੀਆਂ ਸਰਕਾਰਾਂ ਦੇ ਸਾਰੇ ਹੀ ਮੰਤਰੀਆਂ ਨੂੰ ਪਿੱਛੇ ਛੱਡ ਕੇ ਇੱਕ ਨੰਬਰ ਤੇ ਆ ਜਾਣਗੇ ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜੋ ਕਿ ਜੁਮਲੇਬਾਜ਼ੀ ਅਤੇ ਝੂਠ ਬੋਲ, ਲਾਰੇ ਲਾ ਕੇ ਆਪਣਾ ਸਮਾਂ ਟਪਾ ਰਹੀ ਹੈ ਆਉਣ ਵਾਲੀਆਂ 27 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਇਹਨਾਂ ਦਾ ਪੰਜਾਬ ਵਿੱਚੋ ਨਾਮੋ ਨਿਸ਼ਾਨ ਖਤਮ ਕਰ ਦੇਣਗੇ ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਜਿਨਾਂ ਹਾਲਾਤਾਂ ਵਿੱਚ ਪੰਜਾਬ ਦੇ ਲੋਕਾ ਨੂੰ ਜਿਸ ਜਗ੍ਹਾ ਤੇ ਖੜਾ ਕਰ ਦਿੱਤਾ ਹੈ ਉੱਥੇ ਤਾਂ ਹੁਣ ਪੰਜਾਬ ਵਾਸੀਆਂ ਦਾ ਰੱਬ ਹੀ ਰਾਖਾ ਹੈ। ਇਸ ਮੌਕੇ ਹੋਰਨਾ ਤੋ ਇਲਾਵਾ, ਅਮਰੀਕ ਸਿੰਘ ਰਾਜੂ, ਸਤੀਸ਼ ਕੁਮਾਰ ਬਸੀ ਵਾਹਿਦ ਹਰਜਿੰਦਰ ਜੰਡਿਆਲੀ, ਦਲੀਪ ਚੰਦ, ਗਿਆਨ ਚੰਦ, ਰਾਮ ਮੂਰਤੀ ਸ਼ੇਰਪੁਰ ਗੁਲਿੰਡ, ਅਤੇ ਤਰਸੇਮ ਲਾਲ ਸ਼ੇਰਪੁਰ ਗੁਲਿੰਡ ਆਦਿ ਹਾਜਰ ਸਨ !
ਫੋਟੋ, ਅਜਮੇਰ ਦੀਵਾਨਾ