ਗੜ੍ਹਦੀਵਾਲਾ ਵਿੱਚ ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੇਨ ਜਯੰਤੀ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਈ ਗਈ।


ਗੜ੍ਹਦੀਵਾਲਾ, (ਮਹਿੰਦਰ ਮਲਹੋਤਰਾ)- ਗੜ੍ਹਦੀਵਾਲਾ ਵਿੱਚ ਸਥਿਤ ਅਗਰਵਾਲ ਸਭਾ ਵੱਲੋਂ ਸੋਮਵਾਰ ਸ਼ਾਮ ਨੂੰ ਮਹਾਰਾਜਾ ਅਗਰਸੇਨ ਦੀ ਜਯੰਤੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਪੰਡਿਤ ਸੁਦੇਸ਼ ਸ਼ਰਮਾ ਦੀ ਅਗਵਾਈ ਹੇਠ ਸਮੁੱਚੀ ਅਗਰਵਾਲ ਸਭਾ ਨੇਗੜ੍ਹਦੀਵਾਲਾ ਦੇ ਜੰਜ ਘਰ ਵਿਖੇ ਮਹਾਰਾਜਾ ਅਗਰਸੇਨ ਦੀ ਰਸਮੀ ਪੂਜਾ ਕੀਤੀ, ਜਿਸ ਵਿੱਚ ਸਾਰੇ ਅਗਰਵਾਲ ਪਰਿਵਾਰਾਂ ਅਤੇ ਸ਼ਹਿਰ ਵਿੱਚ ਅਗਰਵਾਲ ਸਭਾ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਗਈ। ਉਪ੍ਰਾਂਤ *ਇੱਕ ਸ਼ਾਮ ਸ਼੍ਰੀ ਅਗਰਸੇਨ ਦੇ ਨਾਮ 'ਸੰਕੀਰਤਨ ਸੰਧਿਆ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਆਏ ਰਾਸ ਬਿਹਾਰੀ ਸ਼ਰਨ ਐਂਡ ਪਾਰਟੀ ਸ਼ੋਟੀ ਕਾਸ਼ੀ, ਹੁਸ਼ਿਆਰਪੁਰ ਵਾਲਿਆਂ ਨੇ ਸੁੰਦਰ ਭਜਨਾਂ ਨਾਲ ਸ਼ਰਧਾਲੂਆਂ ਨੂੰ ਝੁਮਾਇਆ l ਜਿਸ ਵਿੱਚ ਉਨ੍ਹਾਂ ਨੇ *ਜਗ ਮੇਂ ਸੁੰਦਰ ਹੈ ਦੋ ਨਾਮ ਚਾਹੇ ਕ੍ਰਿਸ਼ਨ ਕਹੋ ਜਾ ਰਾਮ,ਮੈਂ ਲਾਡਲਾ ਖਾਟੂ ਵਾਲੇ,ਕਾਲੀ ਕਮਲੀ ਵਾਲਾ ਮੇਰਾ ਯਾਰ ਹੈ ਅਤੇ ਅਗਰਸੇਨ ਮਹਾਰਾਜ ਜੀ ਤੁਮਹੇ ਲਾਖੋਂ ਪ੍ਰਣਾਮ* ਆਦਿ ਸਮੇਤ ਅਨੇਕ ਸੁੰਦਰ ਭਜਨਾਂ ਨਾਲ ਸ਼ਰਦਾਲੂਆਂ ਨੂੰ ਮੰਤਰਮੁਗਧ ਕੀਤਾ । ਇਸ ਮੌਕੇ 'ਤੇ ਸਭਾ ਤੋਂ ਪਵਨ ਗੁਪਤਾ ਜੀ ਨੇ ਮਹਾਰਾਜਾ ਅਗਰਸੇਨ ਦੇ ਇਤਿਹਾਸ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ । ਉਨ੍ਹਾਂ ਦੱਸਿਆ ਕਿ ਮਹਾਰਾਜਾ ਅਗਰਸੇਨ ਭਗਵਾਨ ਸ਼੍ਰੀ ਰਾਮ ਜੀ ਦੇ 34ਵੇਂ ਵੰਸ਼ਜ ਸਨ ਅਤੇ ਉਨ੍ਹਾਂ ਦਾ ਜਨਮ ਦਵਾਪਰ ਯੁਗ ਦੇ ਅੰਤ ਅਤੇ ਕਲਯੁਗ ਦੀ ਸ਼ੁਰੂਆਤ ਵਿੱਚ ਹੋਇਆ ਸੀ । ਉਨ੍ਹਾਂ ਨੂੰ ਅਗਰਵਾਲ ਭਾਈਚਾਰੇ ਦਾ ਪੁਰਖ ਮੰਨਿਆ ਜਾਂਦਾ ਹੈ , ਉਹ ਇੱਕ ਸਮਾਜਵਾਦੀ, ਅਹਿੰਸਾਵਾਦੀ ਅਤੇ ਸਮਾਨਤਾਵਾਦੀ ਰਾਜਾ ਸੀ ਜਿਸਨੇ ਅਗਰੋਹਾ ਸ਼ਹਿਰ ਦੀ ਸਥਾਪਨਾ ਕੀਤੀ ਅਤੇ "ਇੱਕ ਇੱਟ ਅਤੇ ਇੱਕ ਰੁਪਿਆ" ਨਿਯਮ ਲਾਗੂ ਕੀਤਾ, ਜਿਸਨੇ ਨਵੇਂ ਵਸਨੀਕਾਂ ਨੂੰ ਘਰ ਬਣਾਉਣ ਅਤੇ ਕਾਰੋਬਾਰ ਸ਼ੁਰੂ ਕਰਨ ਵਿੱਚ ਸਹਾਇਤਾ ਕੀਤੀ। ਉਨ੍ਹਾਂ ਦੇ ਰਾਜ ਨੇ ਆਰਥਿਕ ਸਮਾਨਤਾ ਅਤੇ ਸਮਾਜਿਕ ਨਿਆਂ 'ਤੇ ਜ਼ੋਰ ਦਿੱਤਾ, ਅਤੇ ਅੱਜ ਵੀ, ਉਨ੍ਹਾਂ ਦੇ ਸਨਮਾਨ ਵਿੱਚ ਬਹੁਤ ਸਾਰੇ ਸਮਾਜਿਕ ਅਤੇ ਭਲਾਈ ਪ੍ਰੋਗਰਾਮ ਕੀਤੇ ਜਾਂਦੇ ਹਨ। ਅੰਤ ਵਿੱਚ, ਸਾਰਿਆਂ ਨੇ ਆਰਤੀ ਕੀਤੀ ਅਤੇ ਲੰਗਰ ਛਕਾਇਆ, ਇਸ ਮੌਕੇ ਤੇ ਸਮੂਹ ਅਗਰਵਾਲ ਪਰਿਵਾਰ ਹਾਜ਼ਰ ਸਨ ।

Post a Comment

Previous Post Next Post