ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਰਸਾਇਣ ਵਿਭਾਗ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ।

ਗੜ੍ਹਦੀਵਾਲਾ, 03 ਸਤੰਬਰ (ਮਹਿੰਦਰ ਮਲਹੋਤਰਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖਾਲਸਾ ਕਾਲਜ, ਗੜ੍ਹਦੀਵਾਲਾ  ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ (ਸਿੱਖਿਆ) ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ.  ਜਸਪਾਲ ਸਿੰਘ ਜੀ ਅਗਵਾਈ  ਹੇਠ ਕਾਲਜ ਦੇ ਰਸਾਇਣ  ਵਿਭਾਗ ਦੀ ਸੀ.ਵੀ. ਰਮਨ ਸੁਸਾਇਟੀ ਆਫ਼ ਕੈਮੀਕਲ ਸਾਇੰਸ ਨੇ  ਆਈ.ਆਈ.ਸੀ. ਅਤੇ ਆਈ.ਕਿਊ.ਏ. ਸੀ. ਦੇ ਸਹਿਯੋਗ ਨਾਲ “ਏੰਜਲ ਇਨਵੈਸਟਮੈਂਟ/ ਵੀਸੀ ਫੰਡਿੰਗ ਓਪਰਚੁਨਟੀ ਫ਼ਾਰ ਅਰਲੀ ਸਟੇਜ ਐਂਟਰਪ੍ਰੀਨਿਰਜ” (Angel Investment/VC Funding Opportunity for Early Stage Entrepreneurs)
ਵਿਸ਼ੇ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ । ਜਿਸ ਵਿੱਚ ਮੈਡਮ ਸੋਨੀਆ ਅਗਰਵਾਲ (ਅਸਿਸਟੈਂਟ ਪ੍ਰੋਫ਼ੈਸਰ, ਕਮਰਸ ਵਿਭਾਗ ਐੱਸ.ਪੀ.ਐੱਨ. ਕਾਲਜ, ਮੁਕੇਰੀਆਂ) ਮੁੱਖ  ਬੁਲਾਰੇ ਸਨ। ਉਨਾਂ ਨੇ 'ਕਮਿਸਟਰੀ ਆਫ਼ ਫੰਡਿੰਗ: ਹਉ ਏਂਜਲ ਇਨਵੈਸਟਰ ਟਰਾਂਸਫਾਰਮ ਆਈਡੀਆ ਇੰਟੂ ਇੰਟਰਪ੍ਰਾਈਜਸ' (The Chemistry of Funding: How Angel Investors Transform Ideas into Enterprises) ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਰਸਾਇਣ ਵਿਭਾਗ ਦੇ ਮੁਖੀ ਅਤੇ ਆਈ.ਕਿਊ.ਏ.ਸੀ. ਕੋਆਰਡੀਨੇਟਰ ਡਾ. ਪੰਕਜ ਸ਼ਰਮਾ ਅਤੇ ਮੈਡਮ ਸੋਨਾ ਕੁਮਾਰੀ ਨੇ ਵੀ ਇਸ ਵਿਸ਼ੇ ਸੰਬੰਧੀ ਜਾਣਕਾਰੀ ਵਿੱਚ ਵਾਧਾ ਕੀਤਾ। ਅੰਤ ਵਿੱਚ ਵਰਕਸ਼ਾਪ ਦੇ ਆਯੋਜਨ ਕਰਤਾ ਡਾ. ਰਾਬਿਆ ਸ਼ਰਮਾ ਨੇ ਮੈਡਮ ਸੋਨੀਆ ਅਗਰਵਾਲ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਇਸ ਵਿਸ਼ੇ ਸੰਬੰਧੀ ਜਾਗਰੂਕ ਹੋਣ ਲਈ ਪ੍ਰੇਰਿਆ। ਇਸ ਦੌਰਾਨ ਰਸਾਇਣ ਵਿਭਾਗ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

Post a Comment

Previous Post Next Post