ਗੜਦੀਵਾਲਾ, 01 ਸਤੰਬਰ (ਮਹਿੰਦਰ ਮਲਹੋਤਰਾ)- ਪਿੰਡ ਬਾਹਗਾ ਦੇ ਐਨ. ਆਰ. ਆਈ ਵੀਰ ਮੋਹਣ ਸਿੰਘ ਟੀਟੂ ਸਪੁੱਤਰ ਸ. ਦੀਦਾਰ ਸਿੰਘ ਬਾਹਗਾ ਨੇ ਗੁਰਦੁਆਰਾ ਸਿੰਘ ਸਭਾ ਬਾਹਗਾ ਨੂੰ 20 ਹਜ਼ਾਰ ਰੁਪਏ ਅਤੇ ਸੁਖਮਨੀ ਸਾਹਿਬ ਸੁਸਾਇਟੀ ਬਾਹਗਾ ਨੂੰ 10 ਹਜ਼ਾਰ ਰੁਪਏ ਅਤੇ ਗੁਰਦੁਆਰਾ ਸੰਤਸਰ ਬਾਹਗਾ ਨੂੰ 20 ਹਜ਼ਾਰ ਰੁਪਏ ਦੀ ਸੇਵਾ ਕੀਤੀ। ਗੁਰਦੁਆਰਾ ਸਿੰਘ ਸਭਾ ਬਾਹਗਾ ਦੇ ਪ੍ਰਧਾਨ ਜਥੇਦਾਰ ਬਾਬਾ ਅਜਮੇਰ ਸਿੰਘ ਬਾਘਾ ਨੇ ਵੀਰ ਮੋਹਣ ਸਿੰਘ ਟੀਟੂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਗੁਰਦੁਆਰਾ ਸੰਤਸਰ ਬਾਹਗਾ ਦੇ ਪ੍ਰਧਾਨ ਰਾਜਿੰਦਰ ਸਿੰਘ ਲਾਲੀ ਨੇ ਵੀ ਸਰਦਾਰ ਮੋਹਨ ਸਿੰਘ ਟੀਟੂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਦੋਨਾਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਐਨਆਰਆਈ ਵੀਰ ਮੋਹਨ ਸਿੰਘ ਟੀਟੂ ਦਾ ਧੰਨਵਾਦ ਕੀਤਾ ਗਿਆ। ਐਨ ਆਰ ਆਈ ਵੀਰ ਮੋਹਣ ਸਿੰਘ ਟੀਟੂ ਨੇ ਭਰੋਸਾ ਦਵਾਇਆ ਕਿ ਉਹ ਸਮੇਂ ਸਮੇਂ ਸਿਰ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਰਹਿਣਗੇ।
ਫੋਟੋ ਕੈਪਸ਼ਨ : ਐਨ ਆਰ ਆਈ ਵੀਰ ਮੋਹਨ ਸਿੰਘ ਟੀਟੂ ਅਤੇ ਉਨਾਂ ਦੀ ਧਰਮ ਪਤਨੀ ਨੂੰ ਸਨਮਾਨਿਤ ਕਰਦੇ ਹੋਏ : ਪ੍ਰਧਾਨ ਰਾਜਿੰਦਰ ਸਿੰਘ ਲਾਲੀ ਤੇ ਗੁਰਮੇਲ ਸਿੰਘ।