ਗੜ੍ਹਦੀਵਾਲਾ, 31 ਅਗਸਤ (ਮਹਿੰਦਰ ਮਲਹੋਤਰਾ)
-ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਹੋਈ ਭਾਰੀ ਵਰਖਾ ਕਾਰਨ ਬਿਆਸ ਦਰਿਆ ਉਫਾਨ 'ਤੇ ਆ ਗਿਆ, ਜਿਸ ਨਾਲ ਦੋਆਬਾ ਖੇਤਰ ਦੇ ਕਈ ਪਿੰਡ ਹੜ੍ਹ ਦੀ ਚਪੇਟ ਵਿੱਚ ਆ ਗਏ। ਇਸ ਕੁਦਰਤੀ ਆਫ਼ਤ ਨੇ ਜਿੱਥੇ ਲੋਕਾਂ ਦੇ ਘਰ-ਬਾਰ ਬਰਬਾਦ ਕਰ ਦਿੱਤੇ, ਉਥੇ ਹੀ ਪਸ਼ੂ ਤੇ ਜਨ ਜੀਵਨ ਪੂਰੀ ਤਰ੍ਹਾਂ ਅਸਥ-ਵਿਅਸਥ ਹੋ ਗਿਆ।
ਇਹ ਮੁਸੀਬਤਾਂ ਵੇਖਦਿਆਂ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਹੜ੍ਹ ਪੀੜਤਾਂ ਲਈ ਵੱਡੀ ਮੈਡੀਕਲ ਸਹਾਇਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਸ਼ੁਰੂਆਤ ਟਾਂਡਾ ਤੋਂ ਬਿਆਸ ਦਰਿਆ ਨਾਲ ਲੱਗਦੇ ਪਿੰਡ ਰੜਾ, ਟਾਹਲੀ, ਧੁੱਸੀ ਬੰਨ੍ਹ, ਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਰੋਡ ਤੇ ਸਥਿਤ ਲੋਕਾਂ ਅਤੇ ਫਿਰ ਸਲੇਮਪੁਰ, ਮਿਆਣੀ ਮੰਡੀ ਅਤੇ ਸਕੂਲ਼ ਵਿੱਚ ਠਹਿਰੇ ਬੇਘਰ ਪਰਿਵਾਰਾਂ ਨੂੰ ਦਵਾਈਆਂ ਤੇ ਲੋੜੀਂਦੀ ਸਮੱਗਰੀ ਦੇ ਕੇ ਰਾਹਤ ਪਹੁੰਚਾਈ ਗਈ।ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਅਤੇ ਮੈਡੀਕਲ ਅਫਸਰ ਨਿਰਮਲ ਸਿੰਘ ਦੀ ਰਹਿਨੁਮਾਈ ਹੇਠ ਸੋਸਾਇਟੀ ਮੈਂਬਰਾ ਵੱਲੋਂ 260 ਲੋੜ੍ਹਵੰਦ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਲੋੜੀਂਦੀਆਂ ਦਵਾਈਆਂ ਤੋਂ ਇਲਾਵਾ ਔਰਤਾਂ ਲਈ ਸੈਨਟਰੀ ਪੈਡ, ਬੱਚਿਆਂ ਲਈ ਡਾਈਪਰ , ਮੱਛਰ ਤੋਂ ਬਚਾ ਲਈ ਆਡੋਮੋਸ ਅਤੇ ਹੋਰ ਜ਼ਰੂਰੀ ਸਮੱਗਰੀ ਵੰਡਣ ਦਾ ਕੰਮ ਕੀਤਾ ਗਿਆ।
ਇਸ ਮੌਕੇ ਡਾਕਟਰ ਨਿਰਮਲ ਸਿੰਘ ਵੱਲੋਂ ਸੋਸਾਇਟੀ ਵੱਲੋਂ ਕੀਤੇ ਇਸ ਕਾਰਜ ਦੀ ਸਲਾਘਾ ਕੀਤੀ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਸਮੂਹ ਸੁਸਾਇਟੀ ਮੈਂਬਰਾਂ ਅਤੇ ਡਾਕਟਰ ਨਿਰਮਲ ਸਿੰਘ ਦਾ ਇਸ ਮੁਹਿੰਮ ਵਿੱਚ ਦਿੱਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਇਸ ਗਰਾਊਂਡ ਲੈਵਲ ਤੇ ਜਾ ਕੇ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਅੱਗੋਂ ਵੀ ਲੋੜਵੰਦਾਂ ਦੀ ਮਦਦ ਜਾਰੀ ਰਹੇਗੀ। ਇਸ ਮੌਕੇ ਡਾਕਟਰ ਨਿਰਮਲ ਸਿੰਘ, ਕੈਪਟਨ ਕਰਨੈਲ ਸਿੰਘ ਰਾਣਾ, ਪ੍ਰਧਾਨ ਹਰਪਾਲ ਸਿੰਘ ਭੱਟੀ, ਵਾਈਸ ਪ੍ਰਧਾਨ ਲੈਕਚਰਰ ਦਲਜੀਤ ਸਿੰਘ, ਡਾਕਟਰ ਬਲਜੀਤ ਸਿੰਘ, ਸਰਪੰਚ ਕੁਲਦੀਪ ਸਿੰਘ ਮਿੰਟੂ, ਜਸਵੀਰ ਸਿੰਘ ਰਾਹੀ, ਡਾਕਟਰ ਮਹਿੰਦਰ ਕੁਮਰ ਮਲਹੋਤਰਾ, ਡਾ. ਹਰਦਿੰਦਰ ਦੀਪਕ, ਧੁੱਗਾ ਮੋਹਨ, ਕੈਪਟਨ ਦੀਪ ਸਿੰਘ ਰਘਵਾਲ, ਕਰਮਾ ਭੱਟੀ, ਸੌਰਵ ਭਾਟੀਆ, ਗੁਰਮੁਖ ਸਿੰਘ, ਪ੍ਰਭਜੋਤ ਸਿੰਘ, ਗਗਨਦੀਪ, ਰੋਹਿਤ ਆਦਿ ਹਾਜ਼ਰ ਸਨ।
ਫੋਟੋ ਕੈਪਸਨ : ਹੜ ਪੀੜਤ ਲੋਕਾਂ ਦੀ ਮੈਡੀਕਲ ਸਹਾਇਤਾ ਕਰਦੇ ਹੋਏ ਡਾਕਟਰ ਨਿਰਮਲ ਸਿੰਘ ਨਾਲ ਪ੍ਰਧਾਨ ਹਰਪਾਲ ਸਿੰਘ ਭੱਟੀ ਤੇ ਹੋਰ ਸੰਸਥਾ ਦੇ ਅਹੁਦੇਦਾਰ।