ਹੈਲਪਲਾਈਨ ਵੈਲਫੇਅਰ ਸੁਸਾਇਟੀ ਵੱਲੋਂ ਜਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ।

ਰਾਮਾ ਮੰਡੀ, ਬਠਿੰਡਾ 13 ਮਾਰਚ (ਬਲਵੀਰ ਸਿੰਘ ਬਾਘਾ) ਰਾਮਾ ਤਲਵੰਡੀ ਰੋਡ ਤੇ ਰਿਲਾਇੰਸ ਪੰਪ ਦੇ ਨੇੜੇ ਇਕ ਮੋਟਰਸਾਈਕਲ ਅਤੇ ਪੈਦਲ ਜਾਂਦੇ ਵਿਅਕਤੀ ਨਾਲ ਟੱਕਰ ਹੋਣ ਕਾਰਨ  2 ਵਿਅਕਤੀਆਂ ਦੇ ਗੰਭੀਰ ਜਖਮੀ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਮੈਂਬਰ ਰਿੰਕਾ ਮਿਸਤਰੀ, ਕਾਲਾ ਬੰਗੀ, ਲਲਿਤ ਬਖਤੂ ਮੌਕੇ ਤੇ ਪੁਹੰਚੇ ਅਤੇ ਜ਼ਖਮੀ ਵਿਅਕਤੀ ਨੂੰ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਰਾਮਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੋਨਾਂ ਵਿਅਕਤੀਆ ਦੇ ਸਿਰ ਵਿਚ ਜਿਆਦਾ ਸੱਟ ਹੋਣ ਕਾਰਨ ਓਹਨਾ ਨੂੰ ਫਸਟ ਏਡ ਦੇਣ ਤੋ ਬਾਅਦ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ। ਜਿਹਨਾ ਦੀ ਪਹਿਚਾਣ ਇੰਦਰ ਸਿੰਘ ਪੁੱਤਰ ਭਗਤ ਸਿੰਘ ਵਾਸੀ ਰਾਮਾ ਅਤੇ ਸਮੋਲ ਸਿੰਘ ਪੁੱਤਰ ਮੰਗਲ ਸਿੰਘ ਪਿੰਡ ਜੱਜਲ ਵਜੋ ਹੋਈ ਹੈ। ਰਾਮਾਂ ਮੰਡੀ ਦੀ ਸਾਂਝੀ ਸੰਸਥਾ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਐਮਰਜੈਂਸੀ ਹੈਲਪ ਲਾਈਨ ਨੰਬਰ 98767-61200,96532-77777, 94639-17775
24 ਘੰਟੇ ਆਪਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ!

Post a Comment

Previous Post Next Post