ਗੜ੍ਹਦੀਵਾਲਾ, 13 ਮਾਰਚ (ਦੋਆਬਾ ਨਿਊਜ਼ ਲਾਈਵ) ਗੜਦੀਵਾਲਾ ਦੇ ਸਥਾਨਕ ਸਕੂਲ ਲਾਲਾ ਜਗਤ ਨਾਰਾਇਣ ਵਿਖੇ ਸਕੂਲ ਦੇ ਬਜਟ ਦੀ ਸਲਾਨਾ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਦਿੱਲੀ ਤੋਂ ਆਏ ਮੁੱਖ ਮਹਿਮਾਨ ਅਰਵਿੰਦ ਘਈ ਸੈਕਟਰੀ ਡੀ ਏ ਵੀ ਦਿੱਲੀ, ਡਾਕਟਰ ਅੰਜਨਾ ਗੁਪਤਾ ਮੈਨੇਜਰ,ਗੜਦੀਵਾਲਾ ਤੋਂ ਡਾ. ਸਜੀਵ ਸ਼ਰਮਾ ਮੈਬਰ, ਦੀਪਕ ਜੈਨ ਮੈਬਰ ਅਤੇ ਸਕੂਲ ਪ੍ਰਿੰਸੀਪਲ ਅਮਿਤ ਨਾਗਵਾਨ ਨੇ ਸਕੂਲ ਦਾ ਸਲਾਨਾ ਬਜਟ ਪੇਸ਼ ਕਰਦੇ ਹੋਏ ਦੱਸਿਆ ਕਿ ਸਕੂਲ ਨੂੰ ਅੱਗੇ ਵਧਾਉਣ ਦੇ ਲਈ ਅਤੇ ਸਕੂਲ ਦੀਆਂ ਖੇਡਾਂ ਵਧੀਆ ਕਰਵਾਉਣ ਅਤੇ ਵਧੀਆ ਗਰਾਊਂਡ ਲਈ ਬਜਟ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਅਮਿਤ ਨਾਗਵਾਨ ਨੇ ਕਿਹਾ ਕਿ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਲਈ ਸਕੂਲ ਨੂੰ ਵਧੀਆ ਤਕਨੀਕਾਂ ਦੇ ਨਾਲ ਲੈਸ ਕੀਤਾ ਜਾਵੇਗਾ। ਜਿਸ ਨਾਲ ਬੱਚੇ ਵਧੀਆ ਢੰਗ ਨਾਲ ਪੜ੍ਹ ਸਕਣਗੇ ਅਤੇ ਅੱਗੇ ਵਧ ਸਕਣਗੇ। ਇਸ ਮੌਕੇ ਤੇ ਡਾਕਟਰ ਸੰਜੀਵ ਸ਼ਰਮਾ ਨੇ ਅਰਵਿੰਦ ਘਈ ਜੀ ਨੂੰ ਮੁਬਾਰਕਬਾਦ ਦਿੰਦੇ ਹੋਏ ਆਖਿਆ ਕਿ ਇਹ ਸਕੂਲ ਇਲਾਕੇ ਦਾ ਪਹਿਲਾ ਸਕੂਲ ਬਣ ਗਿਆ ਹੈ। ਜਿੱਥੇ ਮੈਡੀਕਲ ਮੈਡੀਕਲ ਸਾਇੰਸ ਅਤੇ ਹੋਰ ਕਈ ਵੱਡੀਆਂ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ ਹਨ ਅਤੇ ਸਕੂਲ ਦੀ ਫੀਸ ਹੋਰ ਵੱਡੇ ਸਕੂਲਾਂ ਨਾਲੋਂ ਕਿਤੇ ਹੀ ਘੱਟ ਹਨ। ਜਿੱਥੇ ਹਰ ਵਰਗ ਦਾ ਬੱਚਾ ਆ ਕੇ ਆਪਣੀ ਪੜ੍ਹਾਈ ਕਰਕੇ ਆਪਣੇ ਮਾਂ ਬਾਪ ਦਾ ਸੁਪਨਾ ਪੂਰਾ ਕਰ ਸਕਦਾ ਹੈ।