*ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਤਬਾਹ ਕਰਨ ਵਿੱਚ ਕੋਈ ਕਸ਼ਰ ਨਹੀਂ ਛੱਡੀ--ਪ੍ਰਧਾਨ ਜੁਝਾਰ ਸਿੰਘ ਕੇਸੋਪੁਰ
ਗੜ੍ਹਦੀਵਾਲਾ 16 ਜਨਵਰੀ (ਦੋਆਬਾ ਨਿਊਜ਼ ਲਾਈਵ)ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਪੰਜਾਬ ਦੇ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫਲਾ ਖਨੌੜੀ ਬਾਰਡਰ ਤੇ ਮੋਰਚੇ ਵਿੱਚ ਸਮੂਲੀਅਤ ਕਰਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੜ੍ਹਦੀ ਕਲਾ ਦੀ ਅਰਦਾਸ ਕਰਨ ਬਾਅਦ ਹੇਠ ਰਵਾਨਾ ਹੋਇਆ।ਇਸ ਸਬੰਧੀ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਨੇ ਕਿਹਾ ਕਿਸਾਨ ਜਥੇਬੰਦੀ ਦੇ ਆਗੂਆਂ ਵਲੋਂ ਆਪਣੇ ਹੱਕਾਂ ਲਈ ਲਗਾਏ ਮੋਰਚਿਆਂ ਨੂੰ ਕਾਮਯਾਬ ਕਰਨ ਲਈ ਦਿੱਤੇ ਜਾ ਰਹੇ ਧਰਨੇ ਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਵਲੋਂ ਬੀਤੇ ਦਿਨਾਂ ਤੋਂ ਰੱਖੇ ਮਰਨ ਵਰਤ 52 ਵੇਂ ਦਿਨ ਵਿੱਚ ਪ੍ਰਵੇਸ਼ ਕਰ ਜਾਣ ਦੇ ਮੱਦੇਨਜ਼ਰ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਗੋਡਿਆਂ ਭਾਰ ਕਰਕੇ ਮੰਗਾਂ ਮਨਾਉਣ ਲਈ ਆਰ-ਪਾਰ ਦੀ ਲੜਾਈ ਲੜਨ ਦੇ ਲਏ ਫੈਸਲਿਆਂ ਨੂੰ ਹੋਰ ਮਜਬੂਤ ਕਰਨ ਲਈ ਤਿਆਰੀ ਕਰ ਲਈ ਹੈ।ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।ਜਿਸ ਕਾਰਨ ਪੰਜਾਬ ਤੇ ਕੇਦਰ ਸਰਕਾਰ ਖਿਲਾਫ ਕਿਸਾਨਾਂ ਅੰਦਰ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਪਹਿਲਾਂ ਹੀ ਬਰਬਾਦੀ ਕਿਨਾਰੇ ਪੁੱਜ ਚੁੱਕੀ ਹੈ।ਜਿਸ ਕਰਕੇ ਕਿਸਾਨ ਕਰਜੇ ਦੀ ਮਾਰ ਹੇਠ ਆਕੇ ਖੁਦਕੁਸ਼ੀਆਂ ਦੇ ਰਸਤੇ ਇਖਤਿਆਰ ਕਰਨ ਲੱਗ ਪਏ।ਕਿਉਂਕਿ ਫਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਤੇ ਕੀਟਨਾਸ਼ਕ ਦਵਾਈਆਂ ਤੇ ਖਾਂਦਾ ਦੀਆਂ ਕੀਮਤਾਂ ਸਰਕਾਰ ਵਲੋਂ ਬੇਤਹਾਸ਼ਾ ਵਧਾਕੇ ਕਿਸਾਨੀ ਦਾ ਕਚੂੰਮਰ ਕੱਢਕੇ ਰੱਖ ਦਿੱਤਾ ਹੈ।ਕਿਸਾਨ ਆਪਣੇ ਹੱਕਾਂ ਲਈ ਦਿੱਲੀ ਦੇ ਬਾਰਡਰਾਂ ਤੇ ਧਰਨੇ ਲਗਾਕੇ ਆਪਣੇ ਹੱਕ ਮੰਗ ਰਹੇ ਹਨ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ।ਇਸ ਕਰਕੇ ਕਿਸਾਨ ਅੰਦਰ ਕਾਫੀ ਰੋਸ ਪਾਇਆ ਜਾ ਰਿਹਾ ਹੈ।ਜਿਸਦੇ ਭਿਆਨਕ ਸਿੱਟੇ ਭੁਗਤਾਨ ਲਈ ਕੇਦਰ ਸਰਕਾਰ ਤਿਆਰ ਰਹੇ। ਉਨ੍ਹਾਂ ਮੰਗਾਂ ਨੂੰ ਅਣਗੌਲਿਆ ਕਰਕੇ ਸਰਕਾਰ ਉੱਚ ਘਰਾਣਿਆ ਦੇ ਹੱਕ ਚ ਖੜ੍ਹੀ ਹੋ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਜਿਸਤੋਂ ਸਾਬਤ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਦੀ ਜਨਤਾ ਨੂੰ ਸਿਰਫ ਵੋਟਾਂ ਬਟੋਰਨ ਲਈ ਹੀ ਵਰਤਦੀ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਐੱਮ.ਐੱਸ.ਪੀ ਦੀ ਗਰੰਟੀ ਦਾ ਕਾਨੂੰਨ ਜਲਦ ਲਾਗੂ ਕੀਤਾ ਜਾਵੇ, 58 ਸਾਲ ਤੋਂ ਉੱਪਰ ਕਿਸਾਨਾਂ ਨੂੰ ਪੈਨਸ਼ਨ ਲਗਾਈ ਜਾਵੇ, ਨਰੇਗਾ ਮਜ਼ਦੂਰਾਂ ਦੀ 700 ਰੁਪਏ ਦਿਹਾੜੀ ਕੀਤੀ ਜਾਵੇ, ਬਿਜਲੀ ਬਿੱਲ 2020 ਨੂੰ ਰੱਦ ਕੀਤਾ ਜਾਵੇ, ਸੀਟੂ ਪਲੱਸ ਫਾਰਮੂਲੇ ਦੇ ਤਹਿਤ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ।ਇਸ ਮੌਕੇ ਸੁਖਵੀਰ ਸਿੰਘ ਚੌਹਕਾ, ਪ੍ਰੀਤਮੋਹਣ ਸਿੰਘ ਝੱਜੀਪਿੰਡ,ਅਮਰਜੀਤ ਸਿੰਘ ਧੁੱਗਾ, ਪ੍ਰਭਜੋਤ ਸਿੰਘ ਸੈਂਡੀ, ਲਖਵਿੰਦਰ ਸਿੰਘ ਚੱਕਬਾਮੂ,ਰਾਮ ਕੂੰਟਾਂ, ਰਣਜੀਤ ਸਿੰਘ ਲਾਲੇਵਾਲ,ਅਮਰਜੀਤ ਸਿੰਘ ਅਰਗੋਵਾਲ, ਗੁਰਬਿੰਦਰ ਸਿੰਘ ਮੂਨਕ, ਸੁੱਖਾ ਤਲਵੰਡੀ, ਸੁਖਵਿੰਦਰ ਸਿੰਘ ਗੋਦਪੁਰ, ਗੁਰਮੀਤ ਸਿੰਘ ਗੋਦਪੁਰ, ਮਨਪ੍ਰੀਤ ਸਿੰਘ ਸੋਤਲਾ,
ਮਨਦੀਪ ਸਿੰਘ ਪੰਨਵਾਂ,ਗੁਰਪ੍ਰੀਤ ਸਿੰਘ ਅਰਗੋਵਾਲ, ਸਾਬਾ ਅਰਗੋਵਾਲ, ਟੋਨਾ ਚੁਟਾਲਾ,ਸੁੱਖਾ ਬੈਂਚਾਂ, ਗੁਰਪ੍ਰੀਤ ਸਿੰਘ ਸਰਾਈ,ਮਨਿੰਦਰ ਜੌਹਲ,ਮਨਜੀਤ ਕੇਸੋਪੁਰ,ਹਰਜੀਤ ਸਿੰਘ ਖਿਆਲਾਂ, ਜਸਵੀਰ ਸਿੰਘ ਖਿਆਲਾਂ, ਚੈਂਚਲ ਸਿੰਘ ਬਾਹਗਾ, ਸਤਵੀਰ ਸਿੰਘ ਬੈਰਮਪੁਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜਰ ਸਨ।
ਕੈਪਸ਼ਨ-ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਪੰਜਾਬ ਦਾ ਕਾਫਲਾਂ ਖਨੌੜੀ ਬਾਰਡਰ ਨੂੰ ਰਵਾਨਾ ਹੋਣ ਮੌਕੇ।