ਅੱਡਾ ਸਰਾਂ, 15 ਜਨਵਰੀ (ਦੋਆਬਾ ਨਿਊਜ਼ ਲਾਈਵ) ਬੀਤੇ ਦਿਨੀ ਨਜ਼ਦੀਕੀ ਪਿੰਡ ਭਾਗੀਆਂ ਦੇ ਇੱਕ ਘਰ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨਚਾਰਜ ਪੁਲਿਸ ਚੌਂਕੀ ਅੱਡਾ ਸਰਾਂ ਨੂੰ ਲਿਖੀ ਸ਼ਿਕਾਇਤ ਵਿੱਚ ਮਦਨ ਮੋਹਨ ਲਾਲ ਪੁੱਤਰ ਭਾਗ ਮਲ ਵਾਸੀ ਪਿੰਡ ਭਾਗੀਆਂ ਨੇ ਦੱਸਿਆ ਕਿ 12 ਜਨਵਰੀ ਨੂੰ ਰਾਤ 11 ਵਜੇ ਸਾਡੀ ਹਵੇਲੀ ਦੀ ਕੰਧ ਟੱਪ ਕੇ ਕੋਈ ਅਣਪਛਾਤੇ ਆਦਮੀ ਅੰਦਰ ਆਏ ਅਤੇ ਧੱਕਾ ਮਾਰ ਕੇ ਕਮਰੇ ਦਾ ਦਰਵਾਜ਼ਾ ਖੋਲ ਦਿੱਤਾ ਤੇ ਰੋਜ਼ ਦੀ ਵਰਤੋਂ ਦਾ ਸਮਾਨ ਚੋਰੀ ਕਰਕੇ ਲੈ ਗਏ। ਉਹਨਾਂ ਅੱਗੇ ਦੱਸਿਆ ਕਿ ਮੇਰੇ ਇੱਕ ਛੋਟੇ ਟਰੰਕ ਵਿੱਚ 20 ਹਾਜ਼ਰ ਦੀ ਨਗਦੀ ਪਈ ਸੀ ਤੇ ਚੋਰ ਉਹ ਵੀ ਚੋਰੀ ਕਰਕੇ ਲੈ ਗਏ। ਉਹਨਾਂ ਮੰਗ ਕੀਤੀ ਇਹ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਫੋਟੋ ਕੈਪਸ਼ਨ :- ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ : ਮਦਨ ਮੋਹਨ ਲਾਲ।