ਗੜ੍ਹਦੀਵਾਲਾ, 3 ਅਗਸਤ (ਅਦਾਰਾ ਦੋਆਬਾ ਨਿਊਜ਼ ਲਾਈਵ)-ਗੜ੍ਹਦੀਵਾਲਾ ਦੇ ਨਜਦੀਕ ਪੈਂਦੇ ਪਿੰਡ ਕਾਲਰਾ ਵਿਖੇ ਤੀਆਂ ਦਾ ਤਿਓਹਾਰ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਵਲੋਂ ਸੱਭਿਆਚਾਰਕ ਗੀਤ, ਗਿੱਧਾ, ਬੋਲਿਆ ਕਿੱਕਲੀ ਆਦਿ ਨਾਲ ਮਨੋਰੰਜਨ ਕੀਤਾ ਗਿਆ। ਇਸ ਮੌਕੇ ਰਵਾਇਤੀ ਫੁੱਲ ਪਰਾਂਦੇ ਅਤੇ ਮੱਥੇ ਟਿੱਕੇ ਲਗਾ ਕੇ ਨੱਚਦੇ ਗਉਂਦਿਆਂ ਸਵਾਣੀਆਂ ਤੇ ਬੱਚੀਆਂ ਨੇ ਭਰਪੂਰ ਅਨੰਦ ਮਾਣਿਆ। ਇਸ ਮੌਕੇ ਪਿੰਡ ਦੀਆਂ ਔਰਤਾਂ ਵੱਲੋਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ ਸਾਰੇ ਰੁਝੇਵੇਂ ਛੱਡ ਕੇ ਇਕੱਠਿਆਂ ਹੋਣ ਦਾ ਵੱਖਰਾ ਨਜਾਰਾ ਹੁੰਦਾ ਸੀ। ਅੱਗੇ ਤੋਂ ਅੱਗੇ ਬਹੁਤ ਕੁਝ ਲੁਪਤ ਹੁੰਦਾ ਜਾ ਰਿਹਾ ਹੈ । ਸਾਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਯਾਦ ਰੱਖਣ ਲਈ ਅਜਿਹੇ ਤਿਉਹਾਰ ਜਰੂਰ ਮਨਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਲੋਕਾਂ ਨੂੰ ਆਪਣੀਆਂ ਪਰੰਪਰਾਵਾਂ ਨਾਲ ਜੋੜਨ ਦੇ ਨਾਲ ਨਾਲ ਇੱਕ ਸਿਹਤਮੰਦ ਅਤੇ ਸਕਾਰਾਤਮਕ ਜੀਵਨ ਜਿਉਣ ਲਈ ਵੀ ਪ੍ਰੇਰਿਤ ਕਰਦੇ ਹਨ।ਇਸ ਮੌਕੇ ਚਾਹ ਤੇ ਲੰਗਰ ਦਾ ਵੀ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ। ਮਨਦੀਪ ਕੌਰ, ਸੁਰਜੀਤ ਕੌਰ , ਰਾਜਵਿੰਦਰ ਕੌਰ, ਰੀਨਾ ਰਾਣੀ, ਮਨਿੰਦਰ ਕੌਰ, ਸਰਬਜੀਤ ਕੌਰ, ਅਨੀਤਾ ਰਾਣੀ, ਮਨਦੀਪ ਕੌਰ, ਗੁਰਜੀਤ ਕੌਰ , ਰਣਜੀਤ ਕੌਰ, ਬਲਜੀਤ ਕੌਰ, ਜੋਤੀ, ਦਲਜੀਤ ਕੌਰ, ਨਿਸ਼ਾ,ਮਨਪ੍ਰੀਤ ਕੌਰ, ਇਸਮੀਤ ਕੌਰ, ਦਮਨਪ੍ਰੀਤ ਕੌਰ, ਪਲਕਜੋਤ ਕੌਰ, ਬਰਲੀਨਜੋਤ ਕੌਰ, ਪਲਵੀ, ਅਮਨਿੰਦਰ ਕੌਰ, ਮੁਹਿੰਦਰ ਕੌਰ, ਕੁਲਦੀਪ ਕੌਰ, ਹਰਜਿੰਦਰ ਕੌਰ, ਗੁਰਦੇਵ ਕੌਰ, ਕੁਲਦੀਪ ਕੌਰ, ਨਵਨੀਤ ਕੌਰ, ਜਸਪ੍ਰੀਤ ਕੌਰ, ਰਵਲੀਨ ਕੌਰ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਤੇ ਮੁਟਿਆਰਾਂ ਹਾਜ਼ਰ ਸਨ।
ਪਿੰਡ ਕਾਲਰਾ ’ਚ 'ਤੀਆਂ ਦਾ ਤਿਓਹਾਰ' ਉਤਸ਼ਾਹ ਨਾਲ ਮਨਾਇਆ।
byMohinder Kumar Malhotra
-
0