ਅੰਬੇਡਕਰ ਸੋਸਾਇਟੀ ਗੜ੍ਹਦੀਵਾਲਾ ਨੂੰ ਮਿਲਿਆ ਭਰਵਾਂ ਹੁੰਗਾਰਾ ਲੱਗਭਗ 20 ਨਵੇਂ ਮੈਂਬਰ ਸੁਸਾਇਟੀ ਵਿੱਚ ਹੋਏ ਸ਼ਾਮਿਲ।

-ਨਵੇਂ ਜੁੜੇ ਮੈਂਬਰਾਂ ਨਾਲ ਸੁਸਾਇਟੀ ਨੂੰ ਹੋਰ ਬਲ ਮਿਲਿਆ : ਪ੍ਰਧਾਨ ਭੱਟੀ 

ਗੜ੍ਹਦੀਵਾਲਾ, 29 ਮਾਰਚ (ਮਹਿੰਦਰ ਮਲਹੋਤਰਾ)-ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ (ਰਜਿ.) ਗੜ੍ਹਦੀਵਾਲਾ ਦੀ ਇੱਕ ਅਹਿਮ ਮੀਟਿੰਗ ਹੋਈ । ਜਿਸ ਵਿੱਚ ਸੁਸਾਇਟੀ ਨੂੰ ਹੋਰ ਮਜਬੂਤ ਕਰਨ ਲਈ ਮੈਂਬਰਾਂ ਨੂੰ ਜੋੜ ਕੇ ਸੋਸਾਇਟੀ ਦਾ ਵਿਸਥਾਰ ਕੀਤਾ ਗਿਆ। ਇਸ ਮੌਕੇ ਸੋਸਾਇਟੀ ਵਿੱਚ  ਸ਼ਾਮਿਲ ਹੋਏ ਲੱਗਭਗ 20 ਨਵ ਨਿਯੁਕਤ ਮੈਂਬਰਾਂ ਵੱਲੋਂ ਮੈਂਬਰਸ਼ਿਪ ਫਾਰਮ ਅਤੇ ਮੈਂਬਰਸ਼ਿਪ ਲਈ ਸੋਹ ਪੱਤਰ ਭਰੇ ਗਏ। ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵਾ ਕਰਨ ਵਿਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਸੋਸਾਇਟੀ ਸਮਾਜ ਸੇਵਾ ਨੂੰ ਸਮਰਪਿਤ ਕਰਦੀ ਆ ਰਹੀ ਹੈ। ਆਉਣ ਵਾਲੇ ਸਮੇਂ ਵਿਚ ਹੋਰ ਵੀਂ ਉੱਚ ਪੱਧਰ ਦੇ ਕਾਰਜ ਅਰੰਭੇ ਜਾਣਗੇ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਆਰੰਭ ਕੀਤਾ ਅੰਬੇਡਕਰ ਮੀਟਿੰਗ ਹਾਲ ਉਸਾਰੀ ਅਧੀਨ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਹਾਲ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਇਸ ਵਿੱਚ ਸਮਾਜ ਭਲਾਈ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਸੁਸਾਇਟੀ ਦੇ ਸੀਨੀਅਰ ਮੈਂਬਰਾਂ ਨੂੰ ਅਹੁਦੇਦਾਰੀ ਦੇ ਕੇ ਵਿਸਥਾਰ ਕੀਤਾ ਗਿਆ ਸੀ ਤੇ ਅੱਜ ਨਵੇਂ ਜੁੜੇ ਮੈਂਬਰਾਂ ਨਾਲ ਸੁਸਾਇਟੀ ਨੂੰ ਹੋਰ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਜਲਦੀ ਹੀ ਪਿੰਡਾਂ ਵਿੱਚ ਕਮੇਟੀਆਂ ਦਾ ਗਠਨ ਵੀ ਕੀਤਾ ਜਾਵੇਗਾ। ਇਸ ਮੌਕੇ ਚੁਣੇ ਸਾਰੇ ਮੈਬਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਨੂੰ ਮਨਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਠੇਕੇਦਾਰ ਸ਼ਿੰਗਾਰਾ ਸਿੰਘ ਗੋਂਦਪੁਰ, ਪ੍ਰਭਜੋਤ ਸਿੰਘ ਗੜ੍ਹਦੀਵਾਲਾ, ਮਾਸਟਰ ਸੁਖਵਿੰਦਰ ਸਿੰਘ ਗੋਂਦਪੁਰ, ਲੈਕ. ਲਖਵੀਰ ਸਿੰਘ ਗੜ੍ਹਦੀਵਾਲਾ, ਡਾਕਟਰ ਗੁਰਨਾਮ ਸਿੰਘ ਗੜ੍ਹਦੀਵਾਲਾ, ਦਲਜੀਤ ਸਿੰਘ ਅਰਗੋਵਾਲ, ਪ੍ਰਦੀਪ ਕੁਮਾਰ ਗੜ੍ਹਦੀਵਾਲਾ,  ਲੈਕ. ਬਹਾਦਰ ਸਿੰਘ ਕੁੱਲੀਆਂ , ਕਰਤਾਰ ਸਿੰਘ ਡੱਫਰ , ਕੈਪਟਨ ਸੁਰਿੰਦਰ ਸਿੰਘ ਕੁੱਲੀਆਂ, ਕੁਲਦੀਪ ਸਿੰਘ ਬੰਟੀ ਗੜ੍ਹਦੀਵਾਲਾ, ਗੁਰਪ੍ਰੀਤ ਸਿੰਘ ਗੜ੍ਹਦੀਵਾਲਾ,  ਬਲਵਿੰਦਰ ਸਿੰਘ ਬਾਹਗਾ , ਰਜਿੰਦਰ ਸਿੰਘ ਬਾਹਗਾ,  ਡਾਕਟਰ ਲਾਲ ਸਿੰਘ ਗੜ੍ਹਦੀਵਾਲਾ, ਹਰਦੀਪ ਸਿੰਘ ਆਰਗੋਵਾਲ, ਪਰਸ਼ੋਤਮ ਲਾਲ ਕਾਲਰਾ, ਸਰਬਜੀਤ ਸਿੰਘ ਡੱਫਰ,  ਕੁਲਦੀਪ ਸਿੰਘ ਗੜ੍ਹਦੀਵਾਲਾ ਆਦਿ ਮੈਂਬਰਾਂ ਨੂੰ ਮੈਂਬਰਸ਼ਿਪ ਦਿੱਤੀ ਗਈ।
ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਲੈਕ. ਦਲਜੀਤ ਸਿੰਘ, ਕੈਸ਼ੀਅਰ ਸੂਬੇਦਾਰ ਬਚਨ ਸਿੰਘ, ਮੀਤ ਪ੍ਰਧਾਨ ਹਰਦਿੰਦਰ ਸਿੰਘ ਦੀਪਕ, ਸਲਾਹਕਾਰ ਕੈਪਟਨ ਕਰਨੈਲ ਸਿੰਘ ਰਾਣਾ , ਸਲਾਹਕਾਰ ਕੁਲਦੀਪ ਸਿੰਘ ਮਿੰਟੂ , ਸਕੱਤਰ ਡਾਕਟਰ ਬਲਜੀਤ ਸਿੰਘ ਜੁਆਇੰਟ ਸਕੱਤਰ ਮੋਹਨ ਸਿੰਘ ਧੁਗਾ, ਪ੍ਰੈਸ ਸਕੱਤਰ ਡਾਕਟਰ ਮਹਿੰਦਰ ਕੁਮਾਰ ਮਲਹੋਤਰਾ, ਜੁਅਇੰਟ ਪ੍ਰੈੱਸ ਸਕੱਤਰ ਕਰਮਾ ਭੱਟੀ, ਮਲਕੀਤ ਸਿੰਘ ਬਾਹਗਾ ਸਲਾਹਕਾਰ ਹਾਜ਼ਰ ਸਨ ।
ਫ਼ੋਟੋ ਕੈਪਸਨ : ਨਵੇਂ ਚੁਣੇ ਗਏ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ (ਰਜਿ.) ਗੜ੍ਹਦੀਵਾਲਾ ਦੇ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਹਰਪਾਲ ਸਿੰਘ ਭੱਟੀ ਤੇ ਹੋਰ ਅਹੁਦੇਦਾਰ।

Post a Comment

Previous Post Next Post