ਐਸ. ਸੀ. ਬੀ. ਸੀ. ਸਮਾਜ ਦੇ ਸੰਵਿਧਾਨਿਕ ਮੰਗਾਂ ਸਬੰਧੀ 6 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਸਬੰਧੀ ਲੋਕਾਂ ਨੂੰ ਕੀਤਾ ਲਾਮਬੰਦ।


*ਸਰਕਾਰ ਸਮਾਜ ਦੀਆਂ ਸੰਵਿਧਾਨਿਕ ਹੱਕਾਂ ਨੂੰ ਲਾਗੂ ਕਰੇ : ਬਲਦੇਵ ਧੁੱਗਾ*
 
ਗੜ੍ਹਦੀਵਾਲਾ, 30 ਨਵੰਬਰ (ਅਦਾਰਾ ਦੋਆਬਾ ਨਿਊਜ਼ ਲਾਈਵ)-27 ਦਲਿਤ ਜਥੇਬੰਦੀਆਂ ਦੀ ਜੋਇੰਟ ਐਕਸ਼ਨ ਕਮੇਟੀ ਦੇ ਸੂਬਾ ਕਨਵੀਨਰ ਸਰਦਾਰ ਜਸਵੀਰ ਸਿੰਘ ਪਾਲ , ਸੂਬਾ ਪ੍ਰਧਾਨ ਸਰਦਾਰ ਕੁਲਵਿੰਦਰ ਸਿੰਘ ਬੋਦਲ,  ਵਾਈਸ ਚੇਅਰਮੈਨ ਚੌਧਰੀ ਬਲਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 27 ਜਥੇਬੰਦੀਆਂ ਦੇ ਸਾਂਝੇ ਪ੍ਰੋਗਰਾਮ ਅਨੁਸਾਰ ਜ਼ਿਲਾ ਹੁਸ਼ਿਆਰਪੁਰ ਇਕਾਈ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਧੁੱਗਾ ਦੀ ਅਗਵਾਈ ਵਿੱਚ  ਤਿੰਨ ਜਥੇਬੰਦੀਆਂ ਐਸ. ਸੀ. ਬੀ. ਸੀ. ਇੰਪਲਾਈਜ ਵੈਲਫੇਅਰ ਫੈਡਰਸ਼ਨ, ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਅੰਬੇਡਕਰ ਮਿਸ਼ਨ ਕਲੱਬ ਰਜਿ:  ਵੱਲੋ ਉਕਤ ਸਮਾਜ ਦੀਆਂ  ਸੰਵਿਧਾਨਿਕ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਬਾਬਾ ਸਾਹਿਬ ਦੇ ਪਰੀਨਿਰਵਾਣ ਮੌਕੇ 6 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ  ਮਾਨ ਦੀ ਸੰਗਰੂਰ ਵਿਖੇ ਰਿਹਾਇਸ਼ ਦਾ ਘਿਰਾਓ  ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਕਤ ਸਮਾਜ ਦੀਆਂ ਸੰਵਿਧਾਨਕ ਮੰਗਾਂ ਸਬੰਧੀ ਕੀਤੇ ਜਾ ਰਹੇ ਇਸ ਘਿਰਾਓ ਸਬੰਧੀ ਲੋਕਾਂ ਨੂੰ ਲਾਮਬੰਦ ਕਰਨ ਤਹਿਤ ਅੱਜ ਪਿੰਡ ਕਾਲਰਾ ਵਿਖੇ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਦੀ ਅਗਵਾਈ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਨੇ ਪਿੰਡ ਵਾਸੀਆਂ ਨੂੰ ਸਮਾਜ ਦੇ ਸੰਵਿਧਾਨਿਕ ਹੱਕਾਂ ਬਾਰੇ ਜਾਣੂ ਕਰਾਉਂਦੇ ਹੋਏ 6 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ।ਇਸ  ਮੌਕੇ ਉਨਾਂ ਸਰਕਾਰ ਤੋਂ  85ਵੀਂ ਸੋਧ ਨੂੰ ਲਾਗੂ ਕਰਨ, 10 ਅਕਤੂਬਰ 2014 ਦਾ ਗੈਰ- ਸੰਵਿਧਾਨਿਕ ਪੱਤਰ ਰੱਦ ਕਰਨ ਅਤੇ ਐਸ.ਸੀ਼. ਕਮਿਸ਼ਨਰ ਦੇ ਸਾਬਕਾ ਚੀਫ ਪ੍ਰਿੰਸੀਪਲ ਸੈਕਟਰੀ ਰਮੇਸ਼ ਕੁਮਾਰ ਗੰਟਾ ਦੀ ਰਿਪੋਰਟ ਨੂੰ ਲਾਗੂ ਕਰਨ, ਨਵੀਂ ਭਰਤੀ ਤੇ ਤਰੱਕੀਆਂ ਵਿੱਚ ਰਿਜਰਵੇਸ਼ਨ ਬੈਕਲਾਗ ਨੂੰ ਭਰਨ, ਪੁਰਾਣੀ ਪੈਨਸ਼ਨ ਬਹਾਲੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਜਾਰੀ ਕਰਨ, ਬੇਰੁਜ਼ਗਾਰੀ ਭੱਤਾ ਦੇਣ, ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨ 'ਤੇ ਅਨੁਸੂਚਿਤ ਜਾਤੀ ਦੇ ਗਰੀਬ ਤੇ ਬੇਘਰ ਲੋਕਾਂ ਨੂੰ  ਘਰ ਬਣਾ ਕੇ ਅਤੇ ਮਾਲਕਾਨਾ ਹੱਕ ਦੇਣਾ  ਆਦਿ ਮੰਗ ਕੀਤੀ ਗਈ  ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਸਿੰਘ, ਬਲਾਕ ਵਾਈਸ ਪ੍ਰਧਾਨ ਸੰਜੀਵ ਕੁਮਾਰ,  ਗੁਰਪ੍ਰੀਤ ਸਿੰਘ, ਕਸ਼ਮੀਰ ਸਿੰਘ, ਸੰਤੋਖ ਸਿੰਘ, ਧਰਮਪਾਲ ਭੱਟੀ, ਰਿੰਪਲ ਭੱਟੀ, ਹਰਪਾਲ ਸਿੰਘ, ਹਰਬੰਸ ਸਿੰਘ, ਪ੍ਰਸ਼ੋਤਮ ਸਿੰਘ, ਰਸਪਾਲ ਸਿੰਘ, ਅਵਤਾਰ ਸਿੰਘ ਤਾਰੀ, ਪੱਪੂ , ਸਰਬਜੀਤ ਕੌਰ ਸਮੇਤ ਅਨੇਕਾਂ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸਨ : ਪਿੰਡ ਕਾਲਰਾ ਵਿਖੇ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਤੇ ਹੋਰ।

Post a Comment

Previous Post Next Post