ਜੇ .ਪੀ .ਐਮ .ਓ ਵੱਲੋਂ ਬਲਾਕ ਪੱਧਰੀ ਧਰਨਾ ਅਤੇ ਰੋਸ ਮਾਰਚ।

ਗੜ੍ਹਦੀਵਾਲਾ/ ਦਸੂਹਾ 09 ਜੁਲਾਈ (ਮਹਿੰਦਰ ਕੁਮਾਰ ਮਲਹੋਤਰਾ)- ਅੱਜ ਦਸੂਹਾ ਦੇ ਪਾਂਡਵ ਤਲਾਬ ਹਾਲ ਵਿਖੇ ਜੇ .ਪੀ .ਐ .ਓ ਦੇ ਸੱਦੇ ਤੇ ਹੜਤਾਲ ਅਤੇ ਰੋਸ਼ ਮਾਰਚ ਯੂਨੀਅਨ ਆਗੂ ਸ਼ਾਂਤੀ ਸਰੂਪ,ਪ੍ਰਿੰਸ ਪਲਿਆਲ ਗੜ੍ਹਦੀਵਾਲ, ਦਲਵੀਰ ਸਿੰਘ ਭੁੱਲਰ, ਉਮੇਸ਼ ਕੁਮਾਰ, ਆਗੂ ਚਰਨਜੀਤ ਸਿੰਘ ਭਿੰਡਰ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿੱਚ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਕਰਮਚਾਰੀ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤੇ ਬੋਲਦਿਆਂ ਹੋਇਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮੁਲਾਜ਼ਮ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰੇ, ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰੇ, ਚਾਰ ਲੇਬਰ ਕਾਨੂੰਨ ਰੱਦ ਕਰੇ, ਪੇਂਡੂ ਭੱਤਾ ਬਹਾਲ ਕਰੇ, ਪੇ ਕਮਿਸ਼ਨ ਅਤੇ ਡੀਏ ਦੇ ਬਕਾਏ , ਕੱਚੇ ਕਾਮੇ ਪੱਕੇ ਕਰੇ,  ਮਿਡ ਡੇ ਮੀਲ  ਤੇ ਆਸ਼ਾ ਵਰਕਰਾਂ ਦੇ ਮਾਣ ਭੱਤੇ ਵਿੱਚ ਵਾਧਾ,ਠੇਕੇ ਤੇ ਭਰਤੀਆਂ ਬੰਦ ਕਰਕੇ ਰੈਗੂਲਰ ਭਰਤੀ ਕਰੇ ਅਤੇ ਕਿਸਾਨਾਂ ਦੇ ਮੁੱਦੇ ਹੱਲ ਕੀਤੇ ਜਾਣ ਆਦਿ ਮੰਗਾਂ ਨੂੰ   ਲੈ ਕੇ ਹੜਤਾਲ  ਕੀਤੀ ਗਈ ਅਤੇ  ਬੱਸ ਅੱਡੇ ਤੱਕ ਰੋਸ਼ ਮਾਰਚ ਕੀਤਾ ਗਿਆ। ਆਗੂਆਂ ਜਸਬੀਰ ਸਿੰਘ ਬੋਦਲ, ਇੰਦਰਸੁਖਦੀਪ ਸਿੰਘ,ਮਨਜੀਤ ਸਿੰਘ, ਬੱਬੂ ਰਾਮ, ਬਰਜਿੰਦਰ ਸਿੰਘ, ਮੀਰਾ ਦੇਵੀ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਕਮਲ ਰੰਧਾਵਾ, ਆਸ਼ਾ ਦੇਵੀ, ਵੀ ਨੇ ਚੇਤਾਵਨੀ ਦਿੱਤੀ ਕਿ ਉਪਰੋਕਤ ਮੰਗਾਂ ਨੂੰ ਸਰਕਾਰ ਤੁਰੰਤ ਹੱਲ ਕਰੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਤੇ ਰਾਜ ਕੁਮਾਰ, ਖੁਸ਼ਵੰਤ ਸਿੰਘ, ਕਮਲਪ੍ਰੀਤ ਸਿੰਘ, ਮੀਨਾ ਦੇਵੀ, ਸ਼ੀਤਲ ਰਾਣੀ ,ਮਨਜੀਤ ਕੌਰ, ਹਰਪਾਲ ਸਿੰਘ, ਕਰਮਵੀਰ ਸਿੰਘ, ਮਨਜੀਤ ਸਿੰਘ, ਬਰਿੰਦਰ ਸਿੰਘ, ਗੁਰਨਾਮ ਸਿੰਘ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।

Post a Comment

Previous Post Next Post