ਭਾਜਪਾ ਆਗੂ ਸੰਜੀਵ ਮਨਹਾਸ ਨੇ ਦਸੂਹਾ ਹਾਜੀਪੁਰ ਸੜਕ ਹਾਦਸੇ ਵਿੱਚ ਮ੍ਰਿਤਕਾ ਦੇ ਪਰਿਵਾਰਾ ਨੂੰ 1ਕਰੋੜ ਰੁਪਏ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਪੰਜਾਬ ਸਰਕਾਰ ਤੋਂ ਕੀਤੀ ਮੰਗ।



ਗੜ੍ਹਦੀਵਾਲਾ/ ਦਸੂਹਾ, 10 ਜੁਲਾਈ (ਬਿਉਰੋ ਦੋਆਬਾ ਨਿਊਜ਼ ਲਾਈਵ)- ਅੱਜ ਦਸੂਹਾ ਵਿੱਖੇ ਭਾਜਪਾ ਵਰਕਰਾਂ ਨਾਲ਼ ਮੀਟਿੰਗ ਤੋਂ ਬਾਅਦ ਦਸੂਹਾ-ਹਾਜੀਪੁਰ ਸੜਕ 'ਤੇ ਸੋਮਵਾਰ ਸਵੇਰੇ ਹੋਏ ਦਰਦਨਾਕ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ 'ਤੇ ਭਾਜਪਾ ਸਟੇਟ ਕਾਰਜਕਾਰਣੀ ਦੇ ਮੈਬਰ ਸੰਜੀਵ ਮਨਹਾਸ ਨੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਮਨਹਾਸ ਨੇ ਕਿਹਾ ਕਿ ਇਸ ਹਾਦਸੇ ਨਾਲ਼ ਪੂਰੇ ਇਲਾਕ਼ੇ ਨੂੰ ਡੂੰਘਾ ਦੁੱਖ ਹੋਇਆ ਹੈ। ਉਨ੍ਹਾਂ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਮਨਹਾਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਜ਼ਖਮੀਆਂ ਨੂੰ  25 25 ਲੱਖ ਰੁਪਏ ਮੁਆਵਜ਼ਾ ਸਰਕਾਰ ਦੇਵੇ ਅਤੇ ਉਨ੍ਹਾਂ ਦਾ ਇਲਾਜ ਪੂਰੀ ਤਰ੍ਹਾਂ ਮੁਫਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀਆ ਕਮੀਆ ਅਜਿਹੇ ਹਾਦਸਿਆਂ ਦਾ ਕਾਰਨ ਬਣਦੀਆ ਹਨ ਉਨ੍ਹਾਂ  ਪੰਜਾਬ ਸਰਕਾਰ ਤੋਂ ਮੰਗ  ਕੀਤੀ ਹੈ ਕਿ ਉਹ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚੱਲਣ ਵਾਲੇ ਵਾਹਨਾਂ 'ਤੇ ਵਿਸ਼ੇਸ਼ ਨਜ਼ਰ ਰੱਖਣ ਅਤੇ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਨਾ ਹੋਣ ਦੇਣ ਲਈ ਠੋਸ ਕਦਮ ਚੁੱਕੇ ਤਾ ਜੋ ਅਜਿਹੀਆਂ ਘਟਨਾਵਾਂ ਤੋ ਬੱਚਿਆਂ ਜਾ ਸਕੇ। ਇਸ ਮੌਕੇ ਜ਼ਿਲਾ ਜਨਰਲ ਸਕੱਤਰ ਯੋਗੇਸ਼ ਸਪਰਾ, ਸੀਨਿਅਰ ਆਗੂ ਕੈਪਟਨ ਸ਼ਾਮ ਸਿੰਘ, ਮੰਡਲ ਪ੍ਰਧਾਨ ਵਿਨੋਦ ਕੁਮਾਰ ਮਿੱਠੂ ਤਲਵਾੜਾ, ਮੰਡਲ ਪ੍ਰਧਾਨ ਗੋਪਾਲ ਐਰੀ, ਰਮਨ ਕੁਮਾਰ ਗੋਲਡੀ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

Post a Comment

Previous Post Next Post