ਮਾਂ ਚਿੰਤਪੁਰਨੀ ਮੇਲੇ ਦੇ ਸਬੰਧ ਵਿੱਚ ਸ਼ਕਤੀ ਮੰਡਲ ਸੋਸਾਇਟੀ ਗੜ੍ਹਦੀਵਾਲਾ ਵਲੋਂ ਝੰਡਾ ਫੇਰੀ ਕੱਢੀ ਗਈ।


ਫੋਟੋ, ਝੰਡਾ ਫੇਰੀ ਕੱਢਦੇ ਹੋਏ ਸ਼ਕਤੀ ਮੰਡਲ ਸੁਸਾਇਟੀ ਗੜ੍ਹਦੀਵਾਲਾ ਦੇ ਮੈਂਬਰ ਅਤੇ ਹੋਰ।

 ਗੜ੍ਹਦੀਵਾਲਾ,27 ਜੁਲਾਈ (ਮਹਿੰਦਰ ਮਲਹੋਤਰਾ)- ਸਥਾਨਕ ਸ਼ਹਿਰ ਵਾਸੀਆਂ ਤੇ ਐਨ ਆਰ ਆਈਆਂ ਵੀਰਾ ਦੇ ਸਹਿਯੋਗ ਨਾਲ ਸ਼ਕਤੀ ਮੰਡਲ ਸੋਸਾਇਟੀ ਵਲੋਂ ਹਰ ਸਾਲ ਦੀ ਤਰਾਂ ਮਾਤਾ ਚਿੰਤਪੁਰਨੀ ਦੇ ਮੇਲਿਆਂ ਦੌਰਾਨ ਲੰਗਰ ਕਰਵਾਏ ਜਾਂਦੇ ਹਨ ਜਿਸ ਦੇ ਸੰਬੰਧ ਚ ਹਵਨ ਯੱਗ ਤੇ ਝੰਡਾ  ਫੇਰੀ  ਸੋਸਾਇਟੀ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੱਢੀ ਗਈ । ਇਸ ਮੌਕੇ ਸਭ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਪੰਡਿਤ ਸੁਦੇਸ਼ ਸ਼ਰਮਾ  ਨੇ ਪੂਰੇ ਵਿਧੀ ਵਿਧਾਨਾਂ ਨਾਲ ਹਵਨ ਯੱਗ ਕੀਤਾ , ਜਿਸ ਵਿਚ ਸੁਮੁਚੀ ਸ਼ਕਤੀ ਮੰਡਲ ਸੋਸਾਇਟੀ ਵਲੋਂ ਅਹੁਤੀਆ ਪਾਈਆਂ ਗਾਈਆਂ ਅਤੇ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਸ ਦੇ ਉਪਰੰਤ  ਬਾਅਦ ਦੁਪਹਿਰ 5 ਵਜੇ ਦੇ ਕਰੀਬ ਸ਼ਹਿਰ ਵਿੱਚ ਇੱਕ ਵਿਸ਼ਾਲ ਝੰਡਾ ਫੇਰੀ ਕੱਢੀ ਗਈ । ਇਹ ਝੰਡਾ  ਫੇਰੀ ਸ਼ਹਿਰ ਦੀ ਸੁੱਖ ਸ਼ਾਂਤੀ,ਭਲਾਈ ਅਤੇ ਬਿਹਤਰੀ ਲਈ ਕੱਢੀ ਗਈ ਇਹ ਧਵਝਾ ਫੇਰੀ ਪ੍ਰਾਚੀਨ ਮਾਤਾ ਮਹਿਸ਼ਾਸੁਰਮਰਦਿਨੀ ਸ਼੍ਰੀ ਦੇਵੀ ਮੰਦਰ ਗੜ੍ਹਦੀਵਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਦੇਰ ਸ਼ਾਮ ਦੇਵੀ ਮੰਦਰ ਵਾਪਸ ਪਰਤੀ । ਇਸ ਸ਼ਾਨਦਾਰ ਝੰਡਾ ਫੇਰੀ ਦਾ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਸ਼ਰਧਾਲੂਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਝੰਡਾ ਫੇਰੀ ਚ ਸੋਨੀਆ ਕੌਂਡਲ ਵਲੋਂ ਬੱਚਿਆਂ ਨੂੰ ਸਜਾ ਕੇ ਇਸ ਫੇਰੀ ਦਾ ਹਿੱਸਾ ਬਣਾਇਆ ਜੋ ਕਿ ਝੰਡਾ  ਫੇਰੀ ਚ ਆਕਰਸ਼ਣ ਦਾ ਕੇਂਦਰ ਰਿਹਾ । ਜਿਸ ਵਿੱਚ ਭਾਰੀ ਗਿਣਤੀ ਚ ਸ਼ਰਧਾਲੂਆਂ,ਰਾਜਨੀਤਿਕ,ਧਾਰਮਿਕ ਅਗੂਆਂ ਵਲੋਂ ਵੀ ਹਿੱਸਾ ਲਿਆ ਗਿਆ । ਜਿਸ ਵਿੱਚ ਹਲਕਾ ਟਾਂਡਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨਾਲ ਸਾਥੀ, ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨਾਲ ਸਾਥੀ, ਸ਼੍ਰੋਮਣੀ ਅਕਾਲੀ ਦਲ ਆਗੂ ਕਮਲਜੀਤ ਸਿੰਘ ਕੋਲਾਰ ਨਾਲ ਸਾਥੀ,ਦਲਿਤ ਆਗੂ ਸ਼ੁਭਮ ਸਹੋਤਾ ਨਾਲ ਸਾਥੀ,ਬਜਰੰਗ ਦਲ ਗੜ੍ਹਦੀਵਾਲਾ ਤੇ ਸਮੂਹ ਮੈਂਬਰ,ਜਨਮਾਸ਼ਟਮੀ ਕਮੇਟੀ ਗੜ੍ਹਦੀਵਾਲਾ ਤੇ ਸਮੂਹ ਮੈਂਬਰ,ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਤੇ ਸਾਥੀ ਆਦਿ ਭਾਰੀ ਗਿਣਤੀ ਚ ਹਿੱਸਾ ਲਿਆ ਤੇ ਮਾਂ ਚਰਨਾ ਚ ਅਸ਼ੀਰਵਾਦ ਪ੍ਰਾਪਤ ਕਿੱਤਾ ।

Post a Comment

Previous Post Next Post