ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ: ਦੀ ਹੋਈ ਮਹੀਨਾਵਾਰ ਆਨਲਾਈਨ ਟਰੇਨਿੰਗ।

*ਪੱਤਰਕਾਰਾਂ ਨੂੰ ਏਆਈ ਤਕਨੀਕ ਦੀ ਸਹੀ ਵਰਤੋਂ ਅਤੇ ਖ਼ਬਰ ਦੀ ਪ੍ਰਭਾਵਸ਼ਾਲੀ ਬਣਤਰ ਬਾਰੇ ਦਿੱਤਾ ਤਕਨੀਕੀ ਗਿਆਨ

ਹੁਸ਼ਿਆਰਪੁਰ, 26 ਜੁਲਾਈ, (ਬਲਵੀਰ ਸਿੰਘ ਸੈਣੀ/ਤਰਸੇਮ ਦੀਵਾਨਾ/ਮਹਿੰਦਰ ਮਲਹੋਤਰਾ)-  ਪੱਤਰਕਾਰੀ ਹਲਕਿਆਂ ਵਿੱਚ ਮਿਆਰੀ ਕੰਮ ਕਰਨਾ ਯਕੀਨੀ ਬਣਾਉਣ ਅਤੇ ਲੋਕਤੰਤਰ ਦੇ ਚੌਥੇ ਸਤੰਭ ਮੀਡੀਆ ਵਿੱਚ ਲੋਕਾਂ ਦਾ ਭਰੋਸਾ ਮੁੜ ਤੋਂ ਕਾਇਮ ਕਰਨ ਦੇ ਮਿਸ਼ਨ ਅਧੀਨ "ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ: ਪੰਜਾਬ ਆਫ ਇੰਡੀਆ" ਵੱਲੋਂ ਪੰਜਾਬ ਪ੍ਰਧਾਨ ਪ੍ਰਿੰ: ਬਲਵੀਰ ਸਿੰਘ ਸੈਣੀ ਅਤੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਦੀ ਅਗਵਾਈ ਹੇਠ ਮਹੀਨਾਵਾਰ ਆਨਲਾਈਨ ਟਰੇਨਿੰਗ ਦੀ ਲੜੀ ਨੂੰ ਅੱਗੇ ਤੋਰਦਿਆਂ ਗੂਗਲ ਮੀਟ ਤੇ ਆਨਲਾਈਨ ਮੀਟਿੰਗ ਕੀਤੀ ਗਈ| ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਪੱਤਰਕਾਰ ਸਾਥੀਆਂ ਨੇ ਸ਼ਮੂਲੀਅਤ ਕੀਤੀ| ਇਸ ਮੌਕੇ ਮੀਟਿੰਗ ਦੀ ਮੇਜ਼ਬਾਨੀ ਕਰਦਿਆਂ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਨੇ ਆਪਣੇ ਪੱਤਰਕਾਰੀ ਦੇ 45 ਸਾਲਾਂ ਦੇ ਤਜ਼ਰਬੇ ਦੀ ਸਾਂਝ ਪਾਉਂਦਿਆਂ ਮੀਡੀਆ ਕਰਮੀਆਂ ਨੂੰ ਨਵੀਂ ਤਕਨੀਕ ਦੀ ਵਰਤੋਂ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਵੇਂ ਪੰਜਾਬੀ ਪੱਤਰਕਾਰੀ ਬਹੁਤ ਅੱਗੇ ਵੱਧ ਚੁੱਕੀ ਹੈ ਪਰ ਅਸੀਂ ਅਜੇ ਵੀ ਤਕਨੀਕੀ ਤੌਰ ਤੇ ਬਹੁਤ ਪਿੱਛੇ ਹੋਣ ਕਾਰਣ ਮਿਆਰੀ ਪੱਧਰ ਤੋਂ ਕਾਫੀ ਦੂਰ ਹਾਂ ਇਸ ਲਈ ਸਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏਆਈ) ਵਰਗੀ ਤਕਨੀਕ ਨੂੰ ਅਪਣਾ ਲੈਣਾ ਚਾਹੀਦਾ ਹੈ ਜਿਸ ਰਾਹੀਂ ਪੱਤਰਕਾਰੀ ਦਾ ਕੰਮ ਵੀ ਸੁਖਾਲਾ ਹੋਣ ਦੇ ਨਾਲ ਨਾਲ ਮਿਆਰ ਨੂੰ ਵੀ ਕਾਫ਼ੀ ਉੱਪਰ ਤੱਕ ਲਿਆਂਦਾ ਜਾ ਸਕੇਗਾ | ਇਸ ਮੌਕੇ ਜਸਵਿੰਦਰ ਸਿੰਘ ਆਜ਼ਾਦ ਨੇ ਆਰਟੀਫਿਸ਼ਅਲ ਇੰਟੈਲੀਜੈਂਸੀ ਦੀ ਤਕਨੀਕ ਬਾਰੇ ਕੋਚਿੰਗ ਦਿੰਦਿਆਂ ਵੱਖ ਵੱਖ ਨੁਕਤਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਗੂਗਲ ਦੇ ਤਕਨੀਕੀ ਟੂਲ "ਚੈਟ ਜੀਪੀਟੀ " ਦੀ ਸੁਯੋਗ ਵਰਤੋਂ ਕਰਕੇ ਪ੍ਰਭਾਵਸ਼ਾਲੀ ਖ਼ਬਰ ਅਤੇ ਫੋਟੋ ਤਿਆਰ ਕਰਨ ਬਾਰੇ ਬੇਸ਼ਕੀਮਤੀ ਟਿੱਪਸ ਦਿੱਤੇ ਅਤੇ ਇਸ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਆਪਣੀ ਪੱਤਰਕਾਰੀ ਦੇ ਕਾਰਜ ਨੂੰ ਉੱਚ ਪੱਧਰ ਤੱਕ ਲਈ ਜਾਣ ਦੀ ਅਪੀਲ ਕੀਤੀ| ਇਸ ਮੌਕੇ ਆਪਣੇ ਸੰਬੋਧਨ ਵਿੱਚ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੀ ਇਸ ਆਨਲਾਈਨ ਟ੍ਰੇਨਿੰਗ ਵਿੱਚ ਪੱਤਰਕਾਰ ਸਾਥੀਆਂ ਨੂੰ ਆਪਣੇ ਨਿਤ ਦੇ ਕੰਮਾਂ ਨੂੰ ਸੁਖਾਲਾ ਕਰਨ ਅਤੇ ਉੱਚ ਪੱਧਰ ਤੇ ਲੈ ਕੇ ਜਾਣ ਲਈ ਜਸਵਿੰਦਰ ਸਿੰਘ ਆਜ਼ਾਦ ਸੂਬਾ ਚੇਅਰਮੈਨ ਵੱਲੋਂ ਬਹੁਤ ਪ੍ਰਭਾਵਸ਼ਾਲੀ ਟ੍ਰੇਨਿੰਗ ਦਿੱਤੀ ਗਈ ਹੈ ਜਿਸ ਦਾ ਜਥੇਬੰਦੀ ਦੇ ਸਮੂਹ ਮੈਂਬਰਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ ਉਹਨਾਂ ਅਪੀਲ ਕੀਤੀ ਕਿ ਅਗਲੀ ਆਨਲਾਈਨ ਮੀਟਿੰਗ ਤੇ ਟਰੇਨਿੰਗ 3 ਅਗਸਤ ਨੂੰ ਰਾਤ 9 ਵਜੇ ਕੀਤੀ ਜਾਵੇਗੀ ਜਿਸ ਵਿੱਚ ਸਾਰੇ ਪੱਤਰਕਾਰ ਸਾਥੀ ਜਰੂਰ ਹਾਜ਼ਰ ਹੋਣਾ ਯਕੀਨੀ ਬਣਾਉਣ| ਇਸ ਮੀਟਿੰਗ ਵਿੱਚ ਵਧੀਕ ਜਨਰਲ ਸਕੱਤਰ ਤਰਸੇਮ ਦੀਵਾਨਾ, ਸੂਬਾ ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ, ਬਲਵੀਰ ਸਿੰਘ ਕਰਮ, ਸਤਨਾਮ ਸਿੰਘ, ਰਣਜੀਤ ਸਿੰਘ ਬੈਂਸ ਪ੍ਰਧਾਨ ਯੂਨਿਟ ਆਦਮਪੁਰ, ਮਹਿੰਦਰ ਕੁਮਾਰ ਮਲਹੋਤਰਾ, ਦਲਬੀਰ ਸਿੰਘ ਕਲੋਈਆ ਆਦਿ ਸਮੇਤ ਹੋਰ ਪੱਤਰਕਾਰ ਸਾਥੀ ਵੀ ਮੌਜੂਦ ਸਨ |

Post a Comment

Previous Post Next Post