ਫੋਟੋ, ਮਾਂ ਚਿੰਤਪੁਰਨੀ ਦੇ ਦਰਬਾਰ ਤੇ ਜਾਣ ਵਾਲੀਆਂ ਸੰਗਤਾਂ ਨੂੰ ਲੰਗਰ ਵਰਤਾਉਂਦੇ ਹੋਏ ਭਗਤ
ਗੜ੍ਹਦੀਵਾਲਾ, 27 ਜੁਲਾਈ (ਮਹਿੰਦਰ ਮਲਹੋਤਰਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦਾ ਮੰਦਰ ਨੰਗਲ ਘੋੜੇਵਾਹਾ ਅਤੇ ਨੰਗਲ ਥੱਥਲ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ 5 ਵਾਂ ਸਲਾਨਾ ਲੰਗਰ ਬੜੀ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਮਾਂ ਚਿੰਤਪੁਰਨੀ ਦੇ ਦਰਬਾਰ ਤੋਂ ਲਿਆਂਦੀ ਹੋਈ ਜੋਤੀ ਪ੍ਰਚੰਡ ਕੀਤੀ ਗਈ ਉਸਦੇ ਉਪਰੰਤ ਮਹਾਮਾਈ ਦੀ ਆਰਤੀ ਕਰਕੇ ਲੰਗਰ ਮਾਂ ਚਿੰਤਪੁਰਨੀ ਦੇ ਦਰਬਾਰ ਦੇ ਦਰਸ਼ਨ ਕਰਨ ਵਾਲਿਆਂ ਦੇ ਲਈ ਆਰੰਭ ਕੀਤਾ ਗਿਆ। ਇਸ ਮੌਕੇ ਤੇ ਸਰਪੰਚ ਦਲੇਰ ਸਿੰਘ, ਸੰਜੀਵ ਠਾਕੁਰ, ਲੰਬੜਦਾਰ ਕਮਲਨਾਥ, ਨਰਿੰਦਰ ਸਿੰਘ, ਅਮਨਦੀਪ, ਸੁਭਾਸ਼, ਸੋਮਨਾਥ ਸੁਰਜੀਤ ਸਿੰਘ, ਹਰਬੰਸ ਲਾਲ ,ਨਰਿੰਦਰ ਸਿੰਘ, ਸੁਭਾਸ਼ ਅਤੇ ਕਮੇਟੀ ਮੈਂਬਰ ਹਾਜ਼ਰ ਸਨ।