ਅਮਰੀਕਾ, ਕਨੇਡਾ ਅਤੇ ਪੰਜਾਬ ਤੋ ਇੱਕ ਜੱਥਾ ਤੱਖਤ ਸੱਚਖੰਡ ਸ੍ਰੀ ਪਟਨਾ ਸਾਹਿਬ ਦੀ ਯਾਤਰਾ ਲਈ ਹੋਇਆ ਰਵਾਨਾ

ਗੜਦੀਵਾਲਾ,16 ਜੁਲਾਈ (ਮਹਿੰਦਰ ਮਲਹੋਤਰਾ) ਅਮਰੀਕਾ, ਕਨੇਡਾ ਅਤੇ ਪੰਜਾਬ ਤੋ ਇੱਕ ਜੱਥਾ ਤੱਖਤ ਸੱਚਖੰਡ ਸ੍ਰੀ ਪਟਨਾ ਸਾਹਿਬ ਦੀ ਯਾਤਰਾ ਲਈ  ਰਵਾਨਾ ਹੋਇਆ।  ਇਸ ਜਥੇ ਦੀ ਅਗਵਾਈ ਸ. ਦਵਿੰਦਰ ਸਿੰਘ ਸਹੋਤਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਗੁਰੂ ਘਰ ਬੈਲਿਗਹੈਮ ਅਮਰੀਕਾ ਕਰਨਗੇ। ਅਮਰੀਕਾ ਅਤੇ ਕਨੇਡਾ ਤੋ ਜਥਾ ਯਾਤਰਾ ਕਰਨ ਜਾ ਰਿਹਾ ਹੈ। 
ਇਸ ਜਥੇ ਵਿੱਚ ਸਰਦਾਰ ਮਲਕੀਤ ਸਿੰਘ ਤੇ ਸੁਖਵਿੰਦਰ ਕੌਰ ਕਨੇਡਾ, ਰਣਜੀਤ ਸਿੰਘ ਬਾਹਗਾ ਯੂਐਸਏ, ਸੁਖਜੀਤ ਕੌਰ, ਭੁਪਿੰਦਰ ਕੌਰ ਸਹੋਤਾ, ਮਨਿੰਦਰ ਸਿੰਘ ਬਾਹਗਾ ਯੂਐਸਏ, ਜਥੇਦਾਰ ਬਾਬਾ ਅਜਮੇਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਬਾਹਗਾ, ਕੈਪਟਨ ਸਮਿੱਤਰ ਸਿੰਘ ਸੈਕਟਰੀ ਸਿੰਘ ਸਭਾ ਗੁਰੂ ਘਰ ਬਾਹਗਾ, ਮਹਿੰਦਰ ਕੁਮਾਰ ਮਲਹੋਤਰਾ ਚੀਫ ਆਡੀਟਰ ਦੋਆਬਾ ਨਿਊਜ਼ ਲਾਈਵ ਗੜ੍ਹਦੀਵਾਲਾ, ਸੁਰਿੰਦਰ ਕੌਰ ਮਲਹੋਤਰਾ, ਅਮਰਜੀਤ ਕੌਰ, ਗੁਰਮੁਖ ਸਿੰਘ ਪ੍ਰਧਾਨ, ਬਲਦੀਪ ਸਿੰਘ ਬਾਹਗਾ ਅਤੇ ਹੋਰ ਸਤਿਕਾਰਯੋਗ ਸੰਗਤਾਂ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਗਰਨਾ ਸਾਹਿਬ, ਸ੍ਰੀ ਦਮਦਮਾ ਸਾਹਿਬ ਤੇ ਹੋਰ ਅਨੇਕਾਂ ਗੁਰੂ ਘਰਾਂ ਦੇ ਦਰਸ਼ਨ ਕਰਨਗੇ। ਜਥੇਦਾਰ ਰਘਬੀਰ ਸਿੰਘ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ  ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ  ਨੂੰ ਵਿਦੇਸ਼ੀ ਸੰਗਤਾਂ ਨੂੰ ਆਉਣ ਵਾਲੀਆ ਮੁਸ਼ਕਲਾਂ ਬਾਰੇ ਬੇਨਤੀ ਕੀਤੀ ਜਾਵੇਗੀ। ਇਸ ਜਥੇ ਨੂੰ ਸਹਿਯੋਗ ਦੇ ਰਹੇ ਸੱਜਣ, ਪੰਜਾਬ ਗਾਡੀਅਨ ਅਖਬਾਰ ਯੂਐਸਏ, ਸ. ਸੁਖਬੀਰ ਸਿੰਘ ਰੰਧਾਵਾ, ਸ. ਕੇਵਲ ਸਿੰਘ ਦੁੱਲੇ, ਜਸਵਿੰਦਰ ਸਿੰਘ ਢੀਡਸਾ, ਰਾਮ ਮੂਰਤੀ, ਫੌਜੀ ਬਲਕਾਰ ਸਿੰਘ, ਅਮਰਜੀਤ ਸਿੰਘ ਫੂਲਕਾ, ਨਵਪ੍ਰੀਤ ਸਿੰਘ ਮਾਨ ਤੇ ਹੋਰ ਸੰਗਤਾ ਇਸ ਜੱਥੇ ਨੂੰ ਸਹਿਯੋਗ ਦੇ ਰਹੀਆਂ ਹਨ।

Post a Comment

Previous Post Next Post