ਹੁਸ਼ਿਆਰਪੁਰ ,(ਦੋਆਬਾ ਨਿਊਜ਼ ਲਾਈਵ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ੍ਰੀ ਦਸ਼ਮੇਸ਼ ਸਪੋਰਟਸ ਕਲੱਬ ਪਿੰਡ ਮੋਨਾ ਕਲਾਂ ਵੱਲੋਂ ਸਲਾਨਾ ਫੁਟਬਾਲ ਅਤੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਐਮਐਲਏ ਡਾਕਟਰ ਇਸ਼ਾਕ ਕੁਮਾਰ ਨੇ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਮਾਣਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਇਹ ਟੂਰਨਾਮੈਂਟ ਮਿਤੀ 16 ਫਰਵਰੀ ਤੋਂ 21 ਫਰਵਰੀ ਤੱਕ ਸਮੂਹ ਗ੍ਰਾਮ ਪੰਚਾਇਤ ਮੋਨਾ ਕਲਾ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨ ਕਰਨ ਮੌਕੇ ਪ੍ਰਧਾਨ ਕੁਲਦੀਪ ਸਿੰਘ ਮਾਣਕ, ਮਨਦੀਪ ਸਿੰਘ ਮਿੰਟੂ, ਸਰਪੰਚ ਗੁਰਮੀਤ, ਖਜਾਨਚੀ ਗੁਰਜਿੰਦਰਜੀਤ ਗੌਰਵ, ਖਜਾਨਚੀ ਮਨਿੰਦਰ ਮੰਜੂ, ਰਣਜੀਤ ਕਰੜਾ, ਦਲਜੀਤ ਹੈਪੀ, ਰਵਿੰਦਰ ਕਾਕਾ ਯੂਐਸਏ, ਬਲਵੀਰ ਬਬਲਾ, ਜੀਤਾ, ਜੱਜ, ਬਿੱਲਾ, ਬੱਬੂ ,ਲੱਕੀ, ਬੱਗਾ, ਸੁਖੀ, ਨਿੰਦਰ,ਸਾਹਿਲ, ਸਨੀ, ਪਾਲਾ ਆਦਿ ਹਾਜ਼ਰ ਹੋਏ
ਪਿੰਡ ਮੋਨਾ ਕਲਾਂ ਵਿਖੇ ਸਾਲਾਨਾ ਟੂਰਨਾਮੈਂਟ ਸ਼ੁਰੂ ਐਮਐਲਏ ਡਾ. ਇਸ਼ਾਕ ਕੁਮਾਰ ਨੇ ਕੀਤਾ ਉਦਘਾਟਨ।
byMohinder Kumar Malhotra
-
0