ਪਿੰਡ ਤਲਵੰਡੀ ਜੱਟਾਂ ਵਿਖੇ ਪੰਜ ਕਿੱਲੇ ਕਮਾਦ ਨੂੰ ਲੱਗੀ ਅੱਗ ਕਮਾਦ ਸੜ ਕੇ ਸੁਆਹ

ਫ਼ੋਟੋ ਖੇਤ ਵਿੱਚ ਲੱਗੀ ਭਿਆਨਕ ਅੱਗ ਦੀ ਤਸਵੀਰ ਅਤੇ ਸੜਿਆ ਹੋਇਆ ਕਮਾਦ

ਗੜ੍ਹਦੀਵਾਲਾ 17 ਫਰਵਰੀ (ਦੋਆਬਾ ਨਿਊਜ਼ ਲਾਈਵ) ਕਮਲਪ੍ਰੀਤ ਸਿੰਘ ਪਿੰਡ ਤਲਵੰਡੀ ਜੱਟਾਂ ਅੱਜ ਦੁਪਹਿਰ ਪਿੰਡ ਤਲਵੰਡੀ ਜੱਟਾਂ ਦੇ ਰਹਿਣ ਵਾਲੇ ਕਮਲਪ੍ਰੀਤ ਸਿੰਘ ਦੇ ਖੇਤ ਵਿੱਚ ਚਾਰ ਏਕੜ ਲੱਗੇ ਗੰਨੇ ਨੂੰ ਸ਼ੋਰਟ ਸਰਕਟ ਕਾਰਨ ਅੱਗ ਪੈ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਬਾਬਾ ਦੀਪ ਸਿੰਘ ਸੇਵਾ ਦਲ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਅਤੇ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਜਦੋਂ ਖੇਤਾਂ ਵੱਲ ਆਏ ਤਾਂ ਖੇਤਾਂ ਵਿੱਚ ਕਮਾਦ ਨੂੰ ਬੁਰੀ ਤਰ੍ਹਾਂ ਅੱਗ ਪਈ ਹੋਈ ਸੀ ਇਸ ਦੀ ਸੂਚਨਾ ਮਨਜੋਤ ਸਿੰਘ ਤਲਵੰਡੀ ਨੂੰ ਦਿੱਤੀ ਗਈ ਉਹਨਾਂ ਨੇ ਆਪਣੀ ਫਾਈਬਰਗੇਟ ਭੇਜ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਅੱਗ ਬੁਝਾਉਣ ਦਾ ਕੰਮ ਚੱਲਦੇ ਆ ਉਦੋਂ ਤੱਕ 5 ਖੇਤ ਕਮਾਦ ਦੇ ਸੜ ਕੇ ਸੁਆਹ ਹੋ ਗਏ ਇਸ ਪਿੱਛੇ ਬਿਜਲੀ ਮਹਿਕਮੇ ਦੀ ਢਿਲ ਦੱਸੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਦੱਸਿਆ ਕਿ ਖੇਤ ਉੱਤੋਂ ਦੀ ਲੰਘਦੀਆਂ ਹੋਈਆਂ ਤਾਰਾਂ ਢਿੱਲੀਆਂ ਸਨ ਜੋ ਹਵਾ ਚੱਲਣ ਕਾਰਨ ਆਪਸ ਵਿੱਚ ਸ਼ਾਰਟ ਸਰਕਿਟ ਹੋ ਗਈ ਤੇ ਅੱਗ ਲੱਗ ਗਈ। ਇੱਥੇ ਜ਼ਿਕਰਯੋਗ ਇਹ ਹੈ ਕਿ ਕਮਲਪ੍ਰੀਤ ਸਿੰਘ ਨੇ ਇਹ ਜਮੀਨ ਮਾਮਲੇ ਤੇ ਲਈ ਹੋਈ ਹੈ ਅਤੇ ਇਸ ਜਮੀਨ ਤੋਂ ਹੀ ਉਹ ਆਪਣੇ ਪਰਿਵਾਰ ਦਾ ਭੇਟ ਭਰਦਾ ਹੈ। ਕਮਲਪ੍ਰੀਤ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਸ ਨੁਕਸਾਨ ਦਾ ਮੁਆਵਜ਼ਾ ਦਵਾਇਆ ਜਾਵੇ।

Post a Comment

Previous Post Next Post