ਸਰਪੰਚ ਜਥੇਦਾਰ ਜਸਵੰਤ ਸਿੰਘ ਸੋਢੀ ਦੇ ਪਰਿਵਾਰ ਵੱਲੋਂ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਕੀਤੀ ਮਾਲੀ ਮਦਦ।

ਗੜਦੀਵਾਲਾ 20 ਫਰਵਰੀ (ਦੋਆਬਾ ਨਿਊਜ਼ ਲਾਈਵ)  ਸਰਪੰਚ ਜਥੇਦਾਰ ਜਸਵੰਤ ਸਿੰਘ ਸੋਢੀ ਦੇ ਪਰਿਵਾਰ ਵੱਲੋਂ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਕੀਤੀ ਮਾਲੀ ਮਦਦ। ਜ਼ਿਕਰਯੋਗ ਹੈ ਕਿ ਜਥੇਦਾਰ ਠੋਲਾ ਸਿੰਘ ਦੇ ਪਰਿਵਾਰ ਵੱਲੋਂ ਪਿੰਡ ਗਾਲੋਵਾਲ, ਬਾਹਗਾ ਦੋਨਾਂ ਨਗਰਾਂ ਵਿੱਚ ਚਲਾਈ ਗਈ ਸ਼ਗਨ ਸਕੀਮ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਸਰਪੰਚ ਜਥੇਦਾਰ ਜਸਵੰਤ ਸਿੰਘ ਸੋਢੀ ਅਤੇ ਉਨਾਂ ਦੀ ਧਰਮ ਸੁਪਤਨੀ ਇੰਦਰਜੀਤ ਕੌਰ ਬਾਜਵਾ ਵੱਲੋਂ  
ਲੜਕੀ ਸਿਮਰਜੀਤ ਕੌਰ ਪਿਤਾ ਹਰਪਾਲ ਸਿੰਘ ਟੀਨੂੰ ਮਾਤਾ ਕਿਰਨਜੀਤ ਕੌਰ ਨੂੰ ਵਿਆਹ ਮੌਕੇ 5100 ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ। ਲੜਕੀ ਦੇ ਪਰਿਵਾਰ ਵੱਲੋਂ ਸਰਪੰਚ ਜਥੇਦਾਰ ਜਸਵੰਤ ਸਿੰਘ ਸੋਢੀ ਦੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਜਥੇਦਾਰ ਜਸਵੰਤ ਸਿੰਘ ਸੋਡੀ, ਇੰਦਰਜੀਤ ਕੌਰ ਬਾਜਵਾ, ਪੰਚ ਗੁਰਦੇਵ ਸਿੰਘ, ਪੰਚ ਕਮਲੇਸ਼ ਕੌਰ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।

Post a Comment

Previous Post Next Post