ਗੜ੍ਹਦੀਵਾਲਾ, 16 ਜਨਵਰੀ (ਦੋਆਬਾ ਨਿਊਜ਼ ਲਾਈਵ
)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ ਸਦਕਾ ਬਾਬਾ ਫਤਿਹ ਸਿੰਘ ਜੀ ਗੱਤਕਾ ਟੀਮ ਗ੍ਰੰਥਪੁਰ ਦੇ ਖਿਡਾਰੀ ਗੁਰਲੀਨ ਸਿੰਘ ਨੇ ਖੇਲੋ ਇੰਡੀਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਹਾਸਿਲ ਕੀਤਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੱਤਕਾ ਟੀਮ ਦੇ ਇੰਚਾਰਜ ਗੱਤਕਾ ਕੋਚ ਇਕਬਾਲ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਅਗਵਾਈ ਹੇਠ ਗੱਤਕਾ ਫੈਡਰੇਸ਼ਨ ਆਫ ਇੰਡੀਆ ਵਲੋਂ ਐਨ.ਆਈ.ਐਸ ਪਟਿਆਲਾ ਵਿਖੇ ਕਰਵਾਈ ਗਈ ਖੇਲੋ ਇੰਡੀਆ ਗੱਤਕਾ ਲੀਗ 2025 ਵਿੱਚ ਗੁਰਲੀਨ ਸਿੰਘ ਨੂੰ ਖੇਡਣ ਦਾ ਮੋਕਾ ਮਿਲਿਆ ਅਤੇ ਪੰਜਾਬ ਦੀ ਟੀਮ ਵਲੋਂ ਅੰਡਰ -25 ਸਿੰਗਲ ਸੋਟੀ ਵਿੱਚ ਖੇਡ ਦਾ ਵਧੀਆ ਪ੍ਰਦਰਸ਼ਨ ਦਿਖਾ ਕੇ ਦੂਜੇ ਸਥਾਨ ਤੇ ਰਹੇ ਅਤੇ ਚਾਂਦੀ ਦਾ ਤਗਮਾ ਹਾਂਸਿਲ ਕੀਤਾ । ਇਕਬਾਲ ਸਿੰਘ ਨੇ ਦੱਸਿਆ ਕਿ ਗਰਲੀਨ ਸਿੰਘ ਹੁਸ਼ਿਆਰਪੁਰ ਜ਼ਿਲੇ ਦਾ ਪਹਿਲਾ ਖਿਡਾਰੀ ਹੈ ਜਿਸਨੂੰ ਗੱਤਕਾ ਦੀ ਖੇਲੋ ਇੰਡੀਆ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਪੂਰੇ ਜ਼ਿਲੇ ਲਈ ਮਾਣ ਵਾਲੀ ਗੱਲ ਹੈ ਕਿ ਇੰਨੇ ਕਠਿਨ ਮੁਕਾਬਲਿਆਂ ਵਿੱਚ ਖਿਡਾਰੀ ਨੇ ਦੂਜਾ ਸਥਾਨ ਹਾਂਸਲ ਕੀਤਾ ਅਤੇ ਆਪਣਾ ਜਿਲੇ ,ਟੀਮ ਅਤੇ ਮਾਂ ਪਿਉ ਦਾ ਨਾਂ ਸੁਰਖੀਆਂ 'ਚ ਲਿਆਂਦਾ । ਇਕਬਾਲ ਸਿੰਘ ਗ੍ਰੰਥਪੁਰ ਨੇ ਪੂਰੇ ਜ਼ਿਲੇ ਨੂੰ ਵਧਾਈ ਦਾ ਪਾਤਰ ਦੱਸਿਆ ਹੈ ਅਤੇ ਬੱਚਿਆਂ ਨੂੰ ਮਾਰਸ਼ਲ ਆਰਟ ਨਾਲ ਜੁੜ ਕੇ ਵੱਧ ਤੋਂ ਵੱਧ ਮਿਹਨਤ ਕਰਕੇ ਨਾਂ ਬਣਾਉਣ ਦੀ ਪ੍ਰੇਰਨਾ ਦਿੱਤੀ ਅਤੇ ਖਿਡਾਰੀ ਗੁਰਲੀਨ ਸਿੰਘ ਨੂੰ ਵੀ ਸ਼ੱਭ ਇਛਾਵਾਂ ਦਿੱਤੀਆਂ ।ਇਸ ਮੌਕੇ ਕੰਢੀ ਜੋਨ ਦੇ ਸਕੱਤਰ ਕਰਨਪ੍ਰੀਤ ਸਿੰਘ ਨਾਗਰਾ , ਇੰਟਰਨੈਸ਼ਨਲ ਗੱਤਕਾ ਕੋਚ ਪ੍ਰਦੀਪ ਸਿੰਘ ਗਰੀਸ , ਤਰਜੀਤ ਸਿੰਘ ਸੱਜਣਾਂ , ਭਿੰਦਾ ਸਰਪੰਚ ਖੁਣ ਖੁਣ ਸਰਕੀ , ਪਿੰਡ ਗ੍ਰੰਥਪੁਰ ਦੇ ਸਰਪੰਚ ਕੁਲਵਿੰਦਰ ਸਿੰਘ ,ਪਿਤਾ ਪਰਮਜੀਤ ਸਿੰਘ ਪੰਮਾ ,ਮਾਤਾ ਪਰਮਿੰਦਰ ਕੋਰ , ਚਾਚਾ ਗੁਰਜੀਤ ਸਿੰਘ ਟੋਨੀ , ਰੁਪਿੰਦਰ ਸਿੰਘ ਗ੍ਰੰਥਪੁਰ , ਨਿੱਕੂ ਚੋਹਕਾ , ਬੇਦੀ ਗੜ੍ਹਦੀਵਾਲ ਆਦਿ ਹਾਜਰ ਸਨ ।
ਫ਼ੋਟੋ ਕੈਪਸਨ : ਤਮਗਾ ਜੇਤੂ ਖਿਡਾਰੀ ਗੁਰਲੀਨ ਸਿੰਘ।