ਗੜ੍ਹਦੀਵਾਲਾ, 15 ਜਨਵਰੀ (ਦੋਆਬਾ ਨਿਊਜ਼ ਲਾਈਵ)- ਚੌਥੀ ਇੰਡੋ ਨੇਪਾਲ ਤਾਈਕਵਾਂਡੋ ਚੈਂਪੀਅਨਸ਼ਿਪ ਚੰਡੀਗੜ੍ਹ ਵਿਖੇ ਕਰਵਾਈ ਗਈ । ਜਿਸ ਵਿਚ ਵੱਖ ਵੱਖ ਸੂਬਿਆਂ ਦੇ 300 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਜਿਸ ਵਿਚ ਜ਼ਿਲਾ ਹੁਸ਼ਿਆਰਪੁਰ ਵਲੋਂ ਕਸਬਾ ਗੜ੍ਹਦੀਵਾਲਾ ਦੇ ਕ੍ਰਿਸ਼ਨਾ ਤਾਈਕਵਾਂਡੋ ਅਕੈਡਮੀ ਦੀ ਖਿਡਾਰਨ ਜਸਲੀਨ, ਜਾਨਵੀ,ਸਾਂਝ, ਗੁਰਸਿਮਰ , ਜਸਪ੍ਰੀਤ, ਅੰਚਲ, ਜਸਲੀਨ ਕੌਰ, ਯਸ਼, ਸੋਨੀਆ, ਅਨਮੋਲ, ਪਾਰੀਕਾ, ਆਰੀਆਨ, ਸਹਿਜ, ਨੇ ਗੋਲਡ ਮੈਡਲ ਜਿੱਤ ਕੇ ਜਿੱਥੇ ਜ਼ਿਲਾ ਹੁਸ਼ਿਆਰਪੁਰ ਦਾ ਨਾਂ ਰੁਸ਼ਨਾਇਆ ਉੱਥੇ ਨਾਲ ਦੀ ਨਾਲ ਸੂਬਾ ਪੰਜਾਬ ਦਾ ਵੀ ਨਾਂ ਰੋਸ਼ਨ ਕੀਤਾ। ਇਸ ਤੋਂ ਇਲਾਵਾ ਸੁਸ਼ਾਲ , ਚਹਿਕ, ਕਰਨ ਨੇ ਚਾਦੀ ਦਾ ਮੈਡਲ ਅਤੇ ਮਨਪ੍ਰੀਤ ਤੇ ਸਾਹਿਬ ਨੇ ਕਾਂਸਾ ਦਾ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਉਕਤ ਅਕੈਡਮੀ ਦੇ ਖਿਡਾਰੀਆਂ ਨੇ ਓਵਰਆਲ ਟਰਾਫੀ ਵੀ ਹਾਸਿਲ ਕੀਤੀ। ਕੋਚ ਵਿਸ਼ਾਲ ਸ਼ਰਮਾ ਨੇ ਇਸ ਉਪਲਬਧੀ ਦਾ ਸਿਹਰਾ ਉਕਤ ਖਿਡਾਰੀਆਂ ਦੀ ਸਖ਼ਤ ਮਿਹਨਤ ਦੱਸਿਆ। ਉਨ੍ਹਾਂ ਦੱਸਿਆ ਕਿ ਉਕਤ ਖਿਡਾਰਨਾ ਅੱਗੇ ਤੋਂ ਹੋਰ ਮਿਹਨਤ ਕਰਕੇ ਹੋਰ ਬੁਲੰਦੀਆਂ ਹਾਸਲ ਕਰਨਗੀਆਂ। ਇਸ ਉਪਲਬਧੀ ਲਈ ਉਨਾਂ ਉਕਤ ਖਿਡਾਰਨਾ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਕੋਚ ਵਿਸ਼ਾਲ ਸ਼ਰਮਾ, ਮਨਜੀਤ ਨੇਗੀ, ਸਤਪਾਲ ਨੇਗੀ ਤੇ ਹੋਰ ਪ੍ਰਬੰਧਕ ਹਾਜ਼ਰ ਸਨ।
ਫ਼ੋਟੋ ਕੈਪਸਨ : ਮੈਡਲ ਜੇਤੂ ਖਿਡਾਰਨਾਂ ਅਤੇ ਟਰਾਫੀ ਨਾਲ ਕੋਚ ਵਿਸ਼ਾਲ ਸ਼ਰਮਾ ਤੇ ਹੋਰ ਪ੍ਰਬੰਧਕ ।