ਗੜ੍ਹਦੀਵਾਲਾ, 19 ਜਨਵਰੀ (ਦੋਆਬਾ ਨਿਊਜ਼ ਲਾਈਵ) ਤੋਂ ਸਰਬ ਧਰਮ ਦਰਬਾਰ ਪਿੰਡ ਗੋਬਿੰਦਪੁਰ ਖੁਣ ਖੁਣ ਵਿਖੇ ਦਰਬਾਰ ਦੇ ਸੇਵਾਦਾਰ ਡਾ. ਕੁਲਦੀਪ ਸਿੰਘ ਦੀ ਰਹਿਨੁਮਾਈ ਹੇਠ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਲਗਾਈ ਗਈ । ਸਭ ਤੋਂ ਪਹਿਲਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸਿੱਧ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਉਸਦੇ, ਉਪਰੰਤ ਸੋਢੀ ਐਡ ਪਾਰਟੀ ਸਲੇਮਪੁਰ ਵਾਲੇ ਆਪਣੀ ਹਾਜ਼ਰੀ ਲਗਾਉਂਦੇ ਹੋਏ ਬਾਬਾ ਬਾਲਕ ਨਾਥ ਜੀ ਦੀਆਂ ਸੁੰਦਰ ਸੁੰਦਰ ਭੇਟਾਂ ਗਾ ਕੇ ਪਾਈਆਂ ਹੋਈਆਂ ਸੰਗਤਾਂ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ।। ਇਸ ਮੌਕੇ ਸਰਬ ਧਰਮ ਸੇਵਾ ਸੁਸਾਇਟੀ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਚੌਕੀ ਨੂੰ ਵਿਸ਼ੇਸ਼ ਸਹਿਯੋਗ ਬਲਜੀਤ ਸਿੰਘ ਕੈਨੇਡਾ, ਦਮਨ ਕੈਨੇਡਾ, ਅਰਪਣ ਕੈਨੇਡਾ, ਸੁਖਦੇਵ, ਜੱਸਾ, ਬਿੰਦੂ ਨਿਊਜ਼ੀਲੈਡ, ਗੁਰਪ੍ਰੀਤ ਸਿੰਘ, ਗਗਨ, ਸਿਮਰਨ, ਹੈਪੀ, ਬਲਦੀਪ ਆਦਿ ਵੱਲੋਂ ਦਿੱਤਾ ਗਿਆ।