ਗੜ੍ਹਦੀਵਾਲਾ 19 ਜਨਵਰੀ (ਮਹਿੰਦਰ ਮਲਹੋਤਰਾ)- ਅੱਜ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜ਼ਿਲ੍ਹਾ ਇੰਚਾਰਜ ਜਲੰਧਰ ਸੰਜੀਵ ਮਿਨਹਾਸ ਨੇ ਦਸੂਹਾ ਵਿਖੇ ਆਪਣੇ ਨਿਵਾਸ ਸਥਾਨ 'ਤੇ ਭਾਜਪਾ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਅਸੀਂ ਦਸੂਹਾ ਵਿਖੇ ਭਾਜਪਾ ਵਰਕਰ ਮੋਦੀ ਸਰਕਾਰ ਵੱਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਨੂੰ ਹਰ ਪਿੰਡ ਤੱਕ ਪਹੁੰਚਾਵਾਂਗੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਭਾਜਪਾ ਵਰਕਰ ਲੋਕ ਭਲਾਈ ਸਕੀਮਾਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਮੁਹਿੰਮ ਚਲਾਉਣਗੇ।
ਇਸ ਮੌਕੇ ਸੰਜੀਵ ਮਿਨਹਾਸ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਹਨ ਜਿਵੇਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸੁਕੰਨਿਆ ਸਮ੍ਰਿਧੀ ਯੋਜਨਾ, ਕਿਸਾਨ ਨਿਧੀ ਯੋਜਨਾ, ਆਯੂਸ਼ਮਾਨ ਭਾਰਤ ਯੋਜਨਾ, ਪਖਾਨੇ ਦਾ ਨਿਰਮਾਣ, ਇਲਾਕੇ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਸੜਕ ਯੋਜਨਾ, ਵਿੱਤ ਕਮਿਸ਼ਨ ਰਾਹੀਂ ਪੰਚਾਇਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਗਰਾਂਟ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਮਿਲਣਾ ਚਾਹੀਦਾ ਹੈ, ਇਸ ਲਈ ਭਾਜਪਾ ਦੇ ਵਰਕਰ ਆਮ ਲੋਕਾਂ ਤੱਕ ਪਹੁੰਚ ਕਰਨਗੇ। ਇਸ ਮੌਕੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ, ਇਸ ਮੌਕੇ ਸੀਨੀਅਰ ਆਗੂ ਵਿਜੇ ਸ਼ਰਮਾ, ਮੰਡਲ ਪ੍ਰਧਾਨ ਕੈਪਟਨ ਸ਼ਾਮ ਸਿੰਘ, ਬੱਚਨੋ ਦੇਵੀ, ਓ.ਬੀ.ਸੀ ਮੋਰਚਾ ਪ੍ਰਧਾਨ ਰਵਿੰਦਰ ਪੱਪੂ, ਅੰਕੁਸ਼ ਆਦਿ ਹਾਜ਼ਰ ਸਨ।