ਕਿਸ ਮੇ ਕਿਤਨਾ ਹੈ ਦਮ ਮੰਚ ਦੇ ਫਾਈਨਲ ਗੇੜ ਪਹੁੰਚਿਆ ਕੰਢੀ ਖੇਤਰ ਦਾ ਮਾਧਵਨ ਚੌਧਰੀ, ਗ੍ਰੈਂਡ ਫਿਨਾਲੇ ਦੀ ਤਿਆਰੀ 'ਚ ਰੁਝਿਆ।

ਗੜ੍ਹਦੀਵਾਲਾ,23 ਜਨਵਰੀ (ਅਦਾਰਾ ਦੋਆਬਾ ਨਿਊਜ਼ ਲਾਈਵ)- ਕੰਢੀ ਖੇਤਰ ਦਾ ਜੰਮਪਲ ਤੇ ਸਰਕਾਰੀ ਸਕੂਲ ਕਮਾਹੀ ਦੇਵੀ 'ਚ ਪੜ੍ਹਦਾ ਸਤਵੀਂ ਜਮਾਤ ਦਾ ਵਿਦਿਆਰਥੀ ਮਾਧਵਨ ਚੌਧਰੀ ਮਲਟੀ ਰਿਆਲਿਟੀ ਸੋਅ  ਕਿਸ ਮੇ ਕਿਤਨਾ ਹੈ ਦਮ ਮੰਚ 'ਚ ਆਪਣੀ ਕਾਬਲਿਅਤ ਸਦਕਾ ਫਾਈਨਲ ਗੇੜ ਵਿੱਚ  ਪਹੁੰਚਿਆ।
ਮਾਧਵਨ ਚੋਧਰੀ ਦੇ ਮਾਤਾ ਸਪਨਾ ਦੇਵੀ ਤੇ ਪਿਤਾ ਦੇਸ਼ ਰਾਜ ਨੇ ਦੱਸਿਆ ਕਿ ਕਿਸ ਮੇ ਕਿਤਨਾ ਹੈ ਦਮ ਮੰਚ ਦੇ ਪਹਿਲੇ ਚਾਰ ਰਾਉਂਡ ਰਾਇਟਿੰਗ ਸਕਿਲ ਵਿਚ ਵਧੀਆ ਪ੍ਰਦਰਸ਼ਨ ਕਰਕੇ ਫਾਈਨਲ ਗੇੜ ਵਿੱਚ ਪਹੁੰਚਣ ਤੇ ਮਾਣ ਮਹਿਸੂਸ ਹੋਇਆ। ਉਨ੍ਹਾਂ ਦੱਸਿਆ ਕਿ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਕਿਸ ਮੇ ਕਿਤਨਾ ਹੈ ਦਮ ਮੰਚ ਤੇ ਮਾਧਵਨ ਚੋਧਰੀ ਨੂੰ ਰਾਈਟਿੰਗ ਸਕਿਲ ਵਿਚ ਹੁਨਰ ਵਿਖਾਉਣ ਦਾ ਮੌਕਾ ਮਿਲਿਆ ਜਿੱਥੇ ਵੱਖ ਵੱਖ ਸ਼ਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਬੱਚਿਆਂ ਨੇ ਹਿੱਸਾ ਲਿਆ।  ਸਰਕਾਰੀ ਸਕੂਲ ਕਮਾਹੀ ਦੇਵੀ ਦੇ ਪਿੰਸੀਪਲ ਰਾਜੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੋਣਹਾਰ ਮਾਧਵਨ ਚੌਧਰੀ ਸਤਵੀਂ ਜਮਾਤ ਦਾ ਬਹੁਪੱਖੀ ਪ੍ਰਤਿਭਾਸ਼ਾਲੀ ਵਿਦਿਆਰਥੀ ਹੈ । ਮਲਟੀ ਰਿਆਲਿਟੀ ਸੋਅ, ਕਿਸ ਮੇ ਕਿਤਨਾ ਹੈ ਦਮ ਮੰਚ ਦੇ ਰਾਇਟਿੰਗ ਸਕਿਲ ਮੁਕਾਬਲੇ ਵਿਚ ਆਪਣੀ ਵਿਲੱਖਣ ਲਿਖਣ ਸ਼ੈਲੀ ਕਰਕੇ ਆਪਣੀ ਪ੍ਰਤਿਭਾ ਵਿਖਾਉਣ ਤੇ ਫਾਈਨਲ ਵਿੱਚ ਪਹੁੰਚਣ ਤੇ ਸਕੂਲ - ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ । ਉਨ੍ਹਾਂ ਮਾਧਵਨ ਚੌਧਰੀ ਨੂੰ ਸਨਮਾਨਿਤ ਕਰਦੇ ਹੋਏ ਭਵਿੱਖ ਵਿੱਚ ਵਧੀਆ ਕਾਰਗੁਜ਼ਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮਲਟੀ ਰਿਆਲਿਟੀ ਸੋਅ , ਕਿਸ ਮੇ ਕਿਤਨਾ ਦਮ ਦੇ ਤਕਸ਼ ਸ਼ਰਮਾ ( ਏ. ਡੀ .ਐਮ) ਨੇ ਦੱਸਿਆ ਕਿ ਦੇਸ਼ ਦੇ ਕੋਨੇ ਕੋਨੇ ਤੋਂ ਫਾਈਨਲ ਗੇੜ 'ਚ ਪਹੁੰਚੇ ਬੱਚਿਆਂ ਨੂੰ ਗ੍ਰੈਂਡ ਫਿਨਾਲੇ ਦੀ ਸੂਚਨਾ ਬਹੁਤ ਜਲਦ ਦਿੱਤੀ  ਜਾਵੇਗੀ। ਗ੍ਰੈਂਡ ਫਿਨਾਲੇ ਨੂੰ ਡੀ ਡੀ ਪੰਜਾਬੀ ਰਾਹੀਂ ਪ੍ਰਸਾਰਿਤ ਕੀਤਾ ਜਾਵੇਗਾ।

ਫ਼ੋਟੋ 01 
ਕੈਪਸਨ  ਸਕੂਲ ਮੁਖੀ ਰਾਜੇਸ਼ ਜੀ ਅਤੇ ਅਧਿਆਪਕ ਮਾਧਵਨ ਚੌਧਰੀ ਨੂੰ ਸਨਮਾਨਿਤ ਕਰਦੇ ਹੋਏ।

Post a Comment

Previous Post Next Post