ਪਿੰਡ ਕਾਲਰਾ ਵਿਖੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ

ਗੜ੍ਹਦੀਵਾਲਾ, 01 ਜਨਵਰੀ (ਮਹਿੰਦਰ ਮਲਹੋਤਰਾ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਕਾਲਰਾ ਵਿਖੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਸਿੰਘਣੀਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਭਾਈ ਸੁੱਖਵਿੰਦਰ ਸਿੰਘ ਐਂਡ ਪਾਰਟੀ ਅਰਗੋਵਾਲ ਵੱਲੋਂ ਰਸ ਭਿੰਨੇ ਕੀਰਤਨ ਅਤੇ ਵਿਆਖਿਆ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਸਿੰਘਣੀਆਂ ਦੇ ਜੀਵਨ ਅਤੇ ਸੰਘਰਸ਼ ਬਾਰੇ ਚਾਣਨਾ ਪਾਇਆ ਗਿਆ। ਇਸ ਮੌਕੇ ਸੰਗਤਾਂ ਲਈ ਦੁੱਧ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਕਸ਼ਮੀਰ ਸਿੰਘ,  ਜਥੇਦਾਰ ਕੁਲਦੀਪ ਸਿੰਘ, ਪੁਰਸ਼ੋਤਮ ਸਿੰਘ, ਰਸ਼ਪਾਲ ਸਿੰਘ, ਬਲਵਿੰਦਰ ਸਿੰਘ ਬਿੱਲੂ, ਲੰਬੜਦਾਰ ਗੁਰਮੀਤ ਸਿੰਘ ਭੱਟੀ, ਧਰਮਪਾਲ ਭੱਟੀ , ਬਲਵੀਰ ਸਿੰਘ ਵੀਰੂ, ਸਬ ਇੰਸਪੈਕਟਰ ਸੰਤੋਖ ਸਿੰਘ,  ਸਾਬਕਾ ਸਰਪੰਚ ਦਲਜੀਤ ਕੌਰ, ਸਰਬਜੀਤ ਕੌਰ, ਸੰਤੋਖ ਸਿੰਘ, ਪੱਪੂ , ਅੰਸ਼, ਲਵ, ਗੈਵੀ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।
ਫ਼ੋਟੋ ਕੈਪਸਨ : ਪਿੰਡ ਕਲਰਾ ਵਿਖੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ  ਕਰਵਾਏ ਸਮਾਗਮ ਦਾ ਦ੍ਰਿਸ।

Post a Comment

Previous Post Next Post