ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹੋਤਸਵ ਦੇ ਸੰਬੰਧ ਵਿੱਚ ਆਯੋਜਿਤ ਹੋਣ ਵਾਲੇ ਸਮਾਗਮ ਦਾ ਕਾਰਡ ਸ਼੍ਰੀ ਦੇਵੀ ਮੰਦਰ ਅਤੇ ਰਾਧਾ ਕ੍ਰਿਸ਼ਨ ਮੰਦਰ ਵਿਖੇ ਸਮਰਪਿਤ ਕਰ ਜਾਰੀ ਕੀਤਾ ਗਿਆ।



ਗੜ੍ਹਦੀਵਾਲਾ, 25 ਜੁਲਾਈ (ਮਹਿੰਦਰ ਮਲਹੋਤਰਾ/ ਗੌਰਵ ਗੜ੍ਹਦੀਵਾਲਾ) ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹੋਤਸਵ ਦੇ ਸੰਬੰਧ ਵਿੱਚ ਆਯੋਜਿਤ ਹੋਣ ਵਾਲੇ ਭਾਗਵਤ ਕਥਾ ਸਮਾਗਮ ਦਾ ਕਾਰਡ ਸ਼੍ਰੀ ਦੇਵੀ ਮੰਦਰ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਸਮਰਪਿਤ ਕਰ ਜਾਰੀ ਕੀਤਾ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਚੇਅਰਮੈਨ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਦੇਵੀ ਮਾਤਾ ਮੰਦਰ ਗੜ੍ਹਦੀਵਾਲਾ ਜੀ ਦੇ ਆਸ਼ੀਰਵਾਦ ਨਾਲ, ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿੱਚ 9 ਅਗਸਤ ਤੋਂ 16 ਅਗਸਤ ਤੱਕ ਹੋਣ ਵਾਲੇ ਸ਼੍ਰੀ ਭਾਗਵਤ ਕਥਾ ਅਤੇ ਮਹੋਤਸਵ ਦੇ ਸਮਾਗਮ ਨਾਲ ਸਬੰਧਤ ਕਾਰਡ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਤੇ ਸ਼੍ਰੀ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਕਮੇਟੀ ਚੇਅਰਮੈਨ ਡਾ. ਸੰਜੀਵ ਸ਼ਰਮਾ, ਰਵਿੰਦਰ ਚੋਪੜਾ, ਪਵਨ ਗੁਪਤਾ, ਰਾਜਨ ਗੁਪਤਾ, ਦਿਨੇਸ਼ ਕੁਮਾਰ ਅਤੇ ਹੋਰ ਮੈਂਬਰਾ ਨੇ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਰੋਜ਼ਾਨਾ ਰਾਤ 8.30 ਵਜੇ ਤੋਂ 11.30 ਵਜੇ ਤੱਕ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਗੜ੍ਹਦੀਵਾਲਾ ਵਿਖੇ ਹੋਵੇਗੀ, ਜਿਸ ਵਿੱਚ ਕਥਾਵਾਚਕ ਸ਼੍ਰੀ ਰਵੀਨੰਦਨ ਸ਼ਾਸਤਰੀ ਜੀ ਆਪਣੇ ਮੁਖਾਰਵਿੰਦ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਲਲਿਤ ਕਥਾਵਾਂ ਸੁਣਾਉਣਗੇ। ਉਨ੍ਹਾਂ ਕਿਹਾ ਕਿ 7 ਅਗਸਤ ਨੂੰ ਸ਼ਹਿਰ ਵਿੱਚ ਇੱਕ ਸੁੰਦਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਸ਼ਾਮ 4 ਵਜੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਤੋਂ ਸ਼ੁਰੂ ਹੋਵੇਗੀ । ਅਤੇ 16 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ, ਸੰਕੀਰਤਨ ਸੰਧਿਆ ਸ਼ਾਮ 8 ਵਜੇ ਸ਼ੁਰੂ ਹੋਵੇਗੀ ਅਤੇ ਪ੍ਰਭੂ ਦੀ ਇੱਛਾ ਤੱਕ ਜਾਰੀ ਰਹੇਗੀ । ਇਸ ਮੌਕੇ ਚੇਅਰਮੈਨ ਡਾ: ਸੰਜੀਵ ਸ਼ਰਮਾ, ਰਵਿੰਦਰ ਚੋਪੜਾ, ਪਵਨ ਗੁਪਤਾ, ਰਾਜਨ ਗੁਪਤਾ, ਭਾਰਤ ਭੂਸ਼ਣ, ਵਿਵੇਕ ਗੁਪਤਾ, ਪਵਨ ਗੁਪਤਾ, ਅਰਵਿੰਦ ਗੁਪਤਾ, ਪੰਕਜ ਸੈਣੀ, ਦਿਨੇਸ਼ ਕੁਮਾਰ, ਯੋਗੇਸ਼ ਗੁਪਤਾ, ਨਿਤੀਸ਼ ਗੁਪਤਾ, ਲਖਵਿੰਦਰ ਲੱਕੀ, ਕੈਪਟਨ ਕੁਮਾਰ, ਧੀਰਜ ਵਰਮਾ,ਮੋਹਿਤ ਗੁਪਤਾ,ਕਨਿਸ਼ਕ ਕਪਿਲਾ,ਨਰੇਸ਼ ਸੇਠ,ਜਰਨੈਲ ਠਾਕੁਰ ਆਦਿ ਹਾਜ਼ਰ ਸਨ ।

Post a Comment

Previous Post Next Post