ਮਮਤਾ ਦਿਵਸ ਮੌਕੇ ਦੇ ਉੱਪਰ ਐੱਸ ਐੱਮ‌ ਓ ਤਲਵੰਡੀ ਸਾਬੋ ਡਾ. ਰਵੀ ਕਾਂਤ ਗੁਪਤਾ ਵੱਲੋਂ ਸਿਹਤ ਸੇਵਾਂਵਾਂ ਨੂੰ ਬਿਹਤਰ ਬਣਾਉਣ ਲਈ ਐੱਸ ਡੀ ਐੱਚ ਦੀਆਂ ਵੱਖ ਵੱਖ ਬਰਾਂਚਾਂ ਅਤੇ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਗਿਆ।


ਤਲਵੰਡੀ ਸਾਬੋ, 23 ਜੁਲਾਈ(ਮਹਿੰਦਰ ਮਲਹੋਤਰਾ) ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।ਹਰ ਹਫ਼ਤੇ ਮਾਨਯੋਗ ਸਿਹਤ ਮੰਤਰੀ ਜੀ ਦੁਆਰਾ ਖੁਦ ਹਸਪਤਾਲਾਂ ਦਾ ਦੌਰਾ ਕਰਕੇ ਸਿਹਤ ਸੇਵਾਂਵਾਂ ਬਿਹਤਰ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਇਸਦੇ ਤਹਿਤ ਮਾਨਯੋਗ ਸਿਹਤ‌ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਅਤੇ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ    ਨੂੰ ਮੁੱਖ ਰੱਖਦੇ ਹੋਏ,ਅੱਜ ਮਮਤਾ ਦਿਵਸ ਦੇ ਮੌਕੇ ਐੱਸ ਐੱਮ ਓ ਤਲਵੰਡੀ ਸਾਬੋ ਡਾ ਰਵੀ ਕਾਂਤ ਗੁਪਤਾ ਜੀ ਦੇ ਵੱਲੋਂ ਤਲਵੰਡੀ ਸਾਬੋ  ਦੇ ਸਿਵਲ ਹਸਪਤਾਲ ਦੀਆਂ ਵੱਖ ਵੱਖ ਬਰਾਂਚਾਂ ਦਾ ਦੌਰਾ ਕੀਤਾ ਗਿਆ, ਜਿਸ ਵਿੱਚ ਹਸਪਤਾਲ ਦੇ ਵਿੱਚ ਸਥਿੱਤ ਸਬ ਸੈਂਟਰ ਏ, ਸਬ ਸੈਂਟਰ ਬੀ ,ਪੀ ਪੀ ਯੂਨਿਟ ਅਤੇ ਵੈਕਸੀਨ ਸਟੋਰ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਦੌਰਾਨ ਸਮੂਹ ਸਟਾਫ ਦੀ ਹਾਜ਼ਰੀ ਅਤੇ ਸਾਰਾ ਰਿਕਾਰਡ  ਚੈੱਕ ਕੀਤਾ ਗਿਆ।ਸਾਰੇ ਹੀ‌ ਕਰਮਚਾਰੀਆਂ ਨੂੰ ਸਿਹਤ ਸਹੂਲਤਾਂ ਵਧੀਆ ਢੰਗ ਨਾਲ ਦੇਣ ਦੇ ਲਈ ਕਿਹਾ ਗਿ ,ਨਾਲ ਹੀ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੇ ਸਖਤ ਨਿਰਦੇਸ਼ ਕੀਤੇ ਗਏ।ਇਸ ਤੋਂ ਇਲਾਵਾ ਹਸਪਤਾਲ ਦੇ ਵਿੱਚ ਆਯੂਸ਼ਮਾਨ ਕਾਰਡ ਆਰੋਗਿਆ ਕੇਂਦਰ ,ਜਨਮ ਅਤੇ ਮੌਤ ਬ੍ਰਾਂਚ, ਮਲੇਰੀਆ ਬ੍ਰਾਂਚ ਅਤੇ ਫਾਰਮੇਸੀ ਸਟੋਰ ਦਾ ਵੀ ਦੌਰਾ ਕੀਤਾ,ਇਹਨਾਂ ਬ੍ਰਾਂਚਾਂ ਦੇ‌ ਮੁੱਖੀਆਂ ਨੂੰ ਦੱਸਿਆ ਗਿਆ ਕਿ  ਮਰੀਜ਼ਾਂ ਦੇ ਨਾਲ ਪਿਆਰ ਦੇ ਨਾਲ ਪੇਸ਼ ਆਉਣਾ ਹੈ ਅਤੇ ਵਧੀਆ ਢੰਗ ਦੇ ਨਾਲ ਸਿਹਤ ਸਹੂਲਤਾਂ ਦੇਣੀਆਂ ਹਨ,ਨਾਲ ਹੀ ਉਹਨਾਂ ਦੁਆਰਾ ਦੱਸਿਆ ਗਿਆ ਕਿ ਪੰਜਾਬ ਸਰਕਾਰ ਜ਼ੀਰੋ ਭ੍ਰਿਸ਼ਟਾਚਾਰ ਨੀਤੀ ਨੂੰ ਮੁੱਖ ਰੱਖਕੇ ਚੱਲ ਰਹੀ ਹੈ,ਇਸ ਲਈ ਕਿਸੇ ਵੀ ਮਰੀਜ਼ ਜਾਂ ਉਸਦੇ ਵਾਰਿਸ ਦੇ ਪਾਸੋਂ ਕਿਸੇ ਵੀ ਪ੍ਰਕਾਰ ਦਾ ਤੋਹਫਾ ਜਾਂ ਕੋਈ ਵੀ ਨਕਦੀ ਨੂੰ ਖੁਸ਼ਾਮਦੀ ਦੇ ਰੂਪ ਵਿੱਚ ਨਹੀਂ ਲੈਣੀ‌ ਹੈ,ਜੇਕਰ ਕੋਈ ਅਜਿਹਾ ਕੇਸ ਸਾਹਮਣੇ ਆਵੇਗਾ ਤਾਂ ਸਬੰਧਤ ਕਰਮਚਾਰੀ ਦੇ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇਗਾ।ਨਾਲ ਉਹਨਾਂ ਇਸ ਸਮੇਂ ਸਿਹਤ ਮੰਤਰੀ ਪੰਜਾਬ ਵੱਲੋਂ ਲਗਾਤਾਰ ਜਾਰੀ ਕੀਤੀਆਂ ਹਿਦਾਇਤਾਂ ਅਤੇ ਭਲਾਈ ਸਕੀਮਾਂ ਦੀ ਜਾਣਕਾਰੀ  ਆਮ‌ ਲੋਕਾਂ ਅਤੇ ਮਰੀਜ਼ਾਂ ਨੂੰ ਦੇਣ ਦੇ ਲਈ ਕਿਹਾ।ਫਾਰਮੇਸੀ ਸਟੋਰ ਉੱਪਰ ਸਟੋਰ ਇੰਚਾਰਜ ਨਾਲ ਗੱਲਬਾਤ ਦੌਰਾਨ ਸਟੋਰ ਉੱਪਰ ਉਪਲੱਬਧ ਦਵਾਈਆਂ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਕਿਹਾ ਕਿ ਜੋ ਦਵਾਈਆਂ ਘੱਟਦੀਆਂ ਹਨ ,ਉਹਨਾਂ ਨੂੰ ਖਰੀਦਿਆ ਜਾਵੇ ,ਤਾਂ ਜ਼ੋ ਕੋਈ ਵੀ ਮਰੀਜ਼ ਬਿਨਾਂ ਕਿਸੇ ਦਵਾਈ ਦੇ ਪ੍ਰਾਪਤ ਕੀਤੇ ਵਾਪਿਸ ਨਾ ਜਾਵੇ।ਉਹਨਾਂ ਨੇ ਦੱਸਿਆਂ ਕਿ ਪੰਜਾਬ ਸਰਕਾਰ ਸਿਹਤ ਸਹੂਲਤਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੇ ਲਈ ਬਹੁਤ ਹੀ ਜ਼ਿਆਦਾ ਸਖ਼ਤਾਈ ਦੇ ਨਾਲ ਪੇਸ਼ ਆ ਰਹੀ ।ਇਸ ਕਰਕੇ ਸਮੂਹ ਸਟਾਫ ਨੂੰ ਉਹਨਾਂ ਸਖ਼ਤੀ ਨਾਲ ਨਿਰਦੇਸ਼ ਦਿੱਤੇ ਕਿ ਡਿਊਟੀ ਦੇ ਵਿੱਚ ਕਿਸੇ ਵੀ ਤਰਾਂ ਦੀ ਕੁਤਾਹੀ ਬਖਸ਼ਣ ਯੋਗ ਨਹੀਂ ਹੋਵੇਗੀ। ਚੈਕਿੰਗ ਦੌਰਾਨ ਚੰਗਾ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਐੱਮ‌ਐੱਮ‌ਓ ਸਾਹਿਬ ਵੱਲੌਂ ਹੌਸਲਾਂ ਅਫਜਾਈ ਵੀ ਕੀਤੀ ਗਈ, ਅੱਗ਼ੇ ਤੋਂ ਹੋਰ ਵੀ ਚੰਗਾ ਕੰਮ ਕਰਨ ਅਤੇ ਡਿਊਟੀ ਪ੍ਰਤੀ ਵਫ਼ਾਦਾਰ ਰਹਿਣ ਦੇ ਲਈ ਪ੍ਰੇਰਿਤ ਕੀਤਾ।ਇਸ‌ ਮੌਕੇ  ਚੀਫ ਫਾਰਮੇਸੀ ਅਫਸਰ ਜਸਵੀਰ ਸਿੰਘ,ਨਰਸਿੰਗ ਸਿਸਟਰ ਸ਼ਰਨਜੀਤ ਕੌਰ,ਸਬ ਸੈਂਟਰ ਏ ਦੇ ਸ੍ਰੀ ਗੁਰਸੇਵਕ ਸਿੰਘ,ਸੀ ਐੱਚ ਓ ਰਮਨਦੀਪ ਕੌਰ,ਸ੍ਰੀਮਤੀ ਭਾਵਨਾ ਮਪਹਵ ਫੀ,ਸਬ ਸੈਂਟਰ ਬੀ ਸ੍ਰੀ ਹਰਪਾਲ ਸਿੰਘ ਮਪਹਵ ਮੇਲ,ਸ੍ਰੀਮਤੀ ਰਵਨੀਤ ਕੌਰ ,ਅਮਰਜੀਤ ਕੌਰ ਮਪਹਵ ਫੀ,ਪੀ ਪੀ ਯੂਨਿਟ ਉੱਪਰ ਸ੍ਰੀਮਤੀ ਲਖਵੀਰ ਕੌਰ,ਅਮਨਦੀਪ ਸਿੰਘ,ਸਮੂਹ ਆਸ਼ਾ ਵਰਕਰ,ਫਾਰਮੇਸੀ ਸਟੋਰ ਉੱਪਰ ਸ੍ਰੀ ਸੁਭਮ ਸਿੰਗਲਾ, ਰਾਧੇ ਕੁਮਾਰ,ਆਰੋਗਿਆ ਮਿੱਤਰ ਤਰਸੇਮ ਸਿੰਘ,ਸ੍ਰੀ ਕੁਲਦੀਪ ਸਿੰਘ ਮਪਹਸ,ਸ੍ਰੀ ਗੁਰਪ੍ਰੀਤ ਸਿੰਘ ਮਪਹਵ ਅਤੇ ਸ੍ਰੀ ਜਸਕਰਨ ਸਿੰਘ ਹਾਜ਼ਰ ਸਨ।

Post a Comment

Previous Post Next Post