ਭਿਆਨਕ ਸੜਕ ਹਾਦਸੇ 'ਚ ਇੱਕ ਦੀ ਮੌਤ, ਦੋ ਗੰਭੀਰ ਜ਼ਖਮੀ।

 ਤਲਵਾੜਾ, 01 ਜੁਲਾਈ (ਰਕੇਸ਼ ਕੁਮਾਰ)- ਅੱਜ ਸਵੇਰੇ ਤੜਕਸਾਰ ਤਲਵਾੜਾ-ਝੀੜ ਦਾ ਖੂਹ ਸੜਕ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ।ਮ੍ਰਿਤਕ ਦੀ ਪਹਿਚਾਣ ਸੂਰਜ ਕੁਮਾਰ ਪੁੱਤਰ ਵਿਜੇ ਕੁਮਾਰ, ਨਿਵਾਸੀ ਮਕਾਨ ਨੰਬਰ-307, ਸੈਕਟਰ-3, ਤਲਵਾੜਾ ਵਜੋਂ ਹੋਈ ਹੈ। ਜ਼ਖਮੀਆਂ ਵਿੱਚ ਮਨੀਸ਼ ਕੁਮਾਰ ਪੁੱਤਰ ਰੁਲਦੂ ਰਾਮ, ਨਿਵਾਸੀ ਮੇਨ ਮਾਰਕੀਟ, ਤਲਵਾੜਾ ਅਤੇ ਰਮਨ ਕੁਮਾਰ ਪੁੱਤਰ ਰਮੇਸ਼ ਕੁਮਾਰ, ਨਿਵਾਸੀ ਮਕਾਨ ਨੰਬਰ-1279, ਸੈਕਟਰ-3, ਤਲਵਾੜਾ ਸ਼ਾਮਿਲ ਹਨ।ਇਹ ਤਿੰਨੇ ਨੌਜਵਾਨ ਆਈ20 ਕਾਰ ਨੰਬਰ PB-07-BJ-0716 ਰਾਹੀਂ ਤਲਵਾੜਾ ਤੋਂ ਝੀੜ ਦਾ ਖੂਹ ਵੱਲ ਜਾ ਰਹੇ ਸਨ। ਹੰਦਵਾਲ ਮੋੜ ਦੇ ਨਜ਼ਦੀਕ ਇੱਕ ਬਿਨਾਂ ਨੰਬਰ ਵਾਲੀ ਟਰੈਕਟਰ-ਟਰਾਲੀ, ਜੋ ਕਿ ਪਰਾਲੀ ਨਾਲ ਲੱਦੀ ਹੋਈ ਸੀ, ਨਾਲ ਹੋਈ ਜ਼ਬਰਦਸਤ ਟੱਕਰ ਕਾਰਨ ਕਾਰ ਦੇ ਪਰਖਚੇ ਉੱਡ ਗਏ। ਟੱਕਰ ਇੰਨੀ ਭਿਆਨਕ ਸੀ ਕਿ ਸੂਰਜ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।ਘਟਨਾ ਦੀ ਸੂਚਨਾ ਮਿਲਣ 'ਤੇ ਜ਼ਖਮੀਆਂ ਨੂੰ ਤੁਰੰਤ ਬੀਬੀਐਮਬੀ ਹਸਪਤਾਲ, ਤਲਵਾੜਾ ਲਿਜਾਇਆ ਗਿਆ, ਪਰ ਉਨ੍ਹਾਂ ਦੀ ਗੰਭੀਰ ਹਾਲਤ ਦੇਖਦਿਆਂ ਮਨੀਸ਼ ਕੁਮਾਰ ਨੂੰ ਪੀਜੀਆਈ ਚੰਡੀਗੜ੍ਹ ਅਤੇ ਰਮਨ ਕੁਮਾਰ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।ਦੁੱਖ ਦੀ ਗੱਲ ਇਹ ਵੀ ਹੈ ਕਿ ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।ਥਾਣਾ ਤਲਵਾੜਾ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੁੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Post a Comment

Previous Post Next Post