ਮਾਂ ਚਿੰਤਪੁਰਨੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਲੰਗਰ 29 ਤੋਂ ਸ਼ੁਰੂ।


ਫੋਟੋ  ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾਕਟਰ ਸੰਜੀਵ ਸ਼ਰਮਾ

ਗੜ੍ਹਦੀਵਾਲਾ, 22 ਜੁਲਾਈ (ਕਰਮਜੀਤ ਬਾਹਲਾ) ਗੜ੍ਹਦੀਵਾਲਾ ਸ਼ਕਤੀ ਮੰਡਲ ਸੋਸਾਇਟੀ ਰਜਿਸਟਰਡ ਗੜ੍ਹਦੀਵਾਲਾ ਸਮੂੰਹ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਹੋਣ ਵਾਲੇ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਸੰਬੰਧੀ ਤਿਆਰੀਆਂ  ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਕਲੱਬ ਦੇ ਮੈਂਬਰਾਂ ਦੀਆਂ ਵੱਖ-ਵੱਖ ਸਟਾਲਾਂ ਅਤੇ ਮੈਡੀਕਲ ਕੈਂਪ ਵਿੱਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ । ਇਸ ਮੌਕੇ ਤੇ ਕਮੇਟੀ ਦੇ ਚੇਅਰਮੈਨ ਡਾ ਸੰਜੀਵ ਸ਼ਰਮਾ ਨੇ  ਜਾਣਕਾਰੀ ਦਿੰਦਿਆਂ ਦੱਸਿਆ ਕੇ ਹਰ ਸਾਲ ਦੀ ਤਰਾਂ ਇਸ ਵਾਰ 43 ਵਾਂ ਸਲਾਨਾ ਲੰਗਰ ਮੇਲਾ ਇਸ ਸਾਲ ਵੀ ਬੜੀ ਹੀ ਸ਼ਰਧਾ ਭਾਵਨਾ ਨਾਲ ਧਰਮਸ਼ਾਲਾ ਗੜ੍ਹਦੀਵਾਲਾ ਜਲੌ ਦੀ ਵਾੜ ਚਿੰਤਪੁਰਨੀ ਹਿਮਾਚਲ ਵਿਖੇ ਲਗਾਇਆ ਜਾ ਰਿਹਾ ਹੈ । ਇਸ ਸੰਬੰਧੀ ਓਹਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ 26 ਜੁਲਾਈ ਸਵੇਰੇ 7:30 ਬੱਜੇ ਹਵਨ ਪੂਜਾ ਕੀਤੀ ਜਾਵੇਗੀ ਤੇ ਸ਼ਾਮ 4.30 ਵਜੇ ਸ਼ਹਿਰ ਵਿਖੇ ਧਵਜਾ ਫੇਰੀ ਕੱਡੀ ਜਾਵੇਗੀ ਜੋ ਕੇ ਦੇਵੀ ਮੰਦਿਰ ਗੜ੍ਹਦੀਵਾਲਾ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਚ ਘੁੰਮਦੀ ਹੋਈ ਫਿਰ ਵਾਪਿਸ ਦੇਵੀ ਮੰਦਿਰ ਵਿਖੇ ਵਿਸ਼ਰਾਮ ਕਰੇਗੀ । ਉਸਤੋਂ ਬਾਅਦ 27 ਜੁਲਾਈ ਪ੍ਰਾਚੀਨ ਮਾਂ ਮਹਿਸ਼ਾਸੁਰਮਰਦੀਨੀ ਸ੍ਰੀ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਸ਼ਹਿਰ ਦੀ ਬੇਹਤਰੀ ਤੇ ਸਰਬੱਤ ਦੇ ਭਲੇ ਲਈ ਰਾਤ 9 ਬਜੇ ਤੋਂ ਜਾਗਰਣ ਮੌਕੇ ਮਹਾਮਾਈ ਜੀ ਦੇ ਗੁਣਗਾਨ ਸਰਿਤਾ ਸ਼ਰਮਾ ਐਂਡ ਪਾਰਟੀ ਟਾਂਡੇ ਵਾਲੇ ਪੁਰੀ ਰਾਤ ਕਰਨਗੇ ਤੇ ਨਾਲ ਹੀ ਵੱਖ ਵੱਖ ਤਰਾਂ ਦੇ ਸ਼ਰਧਾਲੂਆਂ ਨੂੰ ਲੰਗਰ ਵੀ ਪਰੋਸੇ ਜਾਣਗੇ । ਉਸ ਤੋਂ ਬਾਅਦ 29,30,31 ਜੁਲਾਈ ਅਤੇ 1 ਅਗਸਤ ਤੱਕ ਧਰਮਸ਼ਾਲਾ ਗੜ੍ਹਦੀਵਾਲਾ ਜਲੌ ਦੀ ਵਾੜ ਚਿੰਤਪੁਰਨੀ ਹਿਮਾਚਲ ਵਿਖੇ ਰਾਹਗੀਰਾਂ ਭਗਤਾਂ ਲਈ ਚਾਰ ਦਿਨ ਲਗਾਤਾਰ ਤਰਾਂ ਤਰਾਂ ਦੇ ਲੰਗਰ ਲਗਾਏ ਜਾਣਗੇ । ਨਾਲ ਹੀ 31 ਜੁਲਾਈ ਰਾਤ ਨੂੰ ਸਲਾਨਾ ਜਾਗਰਣ ਦੌਰਾਨ ਮਹਾਮਾਈ ਜੀ ਦਾ ਗੁਣਗਾਨ ਪੰਕਜ ਮਨਹਾਸ ਐਂਡ ਪਾਰਟੀ ਮੁਕੇਰੀਆਂ ਵਾਲੇ ਪੁਰੀ ਰਾਤ ਕਰਨਗੇ । ਇਸ ਮੌਕੇ ਤੇ ਲੰਗਰ ਦੌਰਾਨ ਚਾਰੇ ਦਿਨ ਧਰਸ਼ਾਲਾ ਗੜ੍ਹਦੀਵਾਲਾ ਤੇ  ਡਾ ਸੰਜੀਵ ਸ਼ਰਮਾ ਗੜ੍ਹਦੀਵਾਲਾ ਵਲੋਂ 22 ਵਾਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ।

Post a Comment

Previous Post Next Post