ਅੱਡਾ ਸਰਾਂ, 27 ਫਰਵਰੀ (ਦੋਆਬਾ ਨਿਊਜ਼ ਲਾਈਵ)- ਜ਼ਿਲਾ ਹੁਸ਼ਿਆਰਪੁਰ ਦੇ ਐਸ ਐਸ ਪੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡੀ ਐਸ ਪੀ ਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਦੇ ਹੁਕਮਾਂ ਤਹਿਤ ਚੌਕੀ ਇਨਚਾਰਜ ਅੱਡਾ ਸਰਾਂ ਰਾਜਵਿੰਦਰ ਸਿੰਘ ਨੇ ਸਥਾਨਕ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਦਸਿਆ ਕਿ ਇੱਕ ਮਾਰਚ ਨੂੰ ਪਿੰਡ ਖਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਜਾ ਰਹੀ ਪੈਦਲ ਯਾਤਰਾ ਦੌਰਾਨ ਹੁਲੜਬਾਜਾਂ ਖਿਲਾਫ ਸ਼ਿਕੰਜਾ ਕੱਸਿਆ ਜਾਵੇਗਾ। ਉਹਨਾਂ ਕਿਹਾ ਕਿ ਟ੍ਰਕੇਟਰ ਤੇ ਉੱਚੀ ਆਵਾਜ਼ ਵਿੱਚ ਚਲਾਉਂਦੇ ਡੈਕ, ਮੋਟਰਸਾਈਕਲਾਂ ਦੇ ਪਟਾਕੇ ਮਾਰਦੇ, ਆਦਿ ਸ਼ਰਾਰਤੀ ਅਨਸਰਾਂ ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿੱਚ ਰਖਦੇ ਹੋਏ ਅਤੇ ਧਾਰਮਿਕ ਸ਼ਰਧਾ ਰੱਖਦੇ ਹੋਏ ਪੈਦਲ ਜਾਂ ਰਿਹਾ ਸੰਗ ਦਾ ਸਤਿਕਾਰ ਕੀਤਾ ਜਾਵੇ ਅਤੇ ਲੰਗਰ ਸੜਕਾਂ ਤੋਂ ਹਟਵੇਂ ਸੁਥਾਨਾ ਤੇ ਲਗਾਏ ਜਾਣ ਤਾਂ ਜੋ ਸੜਕਾਂ ਤੇ ਕੋਈ ਵੀ ਰੁਕਾਵਟ ਨਾ ਆਵੇ। ਉਹਨਾਂ ਸੰਗਤਾਂ ਲਈ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਲੰਗਰ ਲਗਾਉਣ ਸਮੇਂ ਡੀਜੇ ਦੀ ਆਵਾਜ਼ ਧੀਮੀ ਕੀਤੀ ਜਾਵੇ ਤਾਂ ਜੋ ਸੰਗਤ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੈਦਲ ਧਾਰਮਿਕ ਯਾਤਰਾ ਦੌਰਾਨ ਟਰੈਕਟਰ ਟਰਾਲੀ ਦੇਣ ਤੋਂ ਗੁਰੇਜ ਕਰਨ। ਇਸ ਮੋਕੇ ਏਂ ਐਸ ਆਈ ਗੁਰਮੀਤ ਸਿੰਘ, ਏਂ ਐਸ ਆਈ ਜਗਤਾਰ ਸਿੰਘ, ਏ ਐਸ ਆਈ ਗੁਰਮੀਤ ਸਿੰਘ, ਏਂ ਐਸ ਆਈ ਬੁਧ ਸਿੰਘ, ਅਤੇ ਬਲਵਿੰਦਰ ਸਿੰਘ, ਅਮਰਜੀਤ ਕੌਰ ਆਦਿ ਪੁਲਿਸ ਮੁਲਾਜਮ ਹਾਜਰ ਸਨ।
ਡੇਰਾ ਬਾਬਾ ਨਾਨਕ ਨੂੰ ਜਾਣ ਵਾਲੇ ਸੰਗ ਵਿੱਚ ਹੁਲੜਬਾਜਾਂ ਖਿਲਾਫ ਸ਼ਿਕੰਜਾ ਕੱਸਿਆ ਜਾਵੇਗਾ : ਚੌਂਕੀ ਇੰਚਾਰਜ ਰਾਜਵਿੰਦਰ ਸਿੰਘ
byMohinder Kumar Malhotra
-
0