ਪਿੰਡ ਕਾਲਰਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾਪੂਰਵ ਮਨਾਇਆ

ਗੜ੍ਹਦੀਵਾਲਾ, 16 ਫਰਵਰੀ (ਦੋਆਬਾ ਨਿਊਜ਼ ਲਾਈਵ)-ਪਿੰਡ ਕਾਲਰਾ ਵਿਖੇ ਧੰਨ ਧੰਨ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ
648 ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਆਰਗੋਵਾਲ ਵਾਲੇ,
 ਬੀਬੀ ਸਰਬਜੀਤ ਕੌਰ ਸਮੇਤ ਪਿੰਡ ਦੀਆਂ ਛੋਟੀਆਂ ਬੱਚੀਆਂ ਵੱਲੋਂ  ਆਈਆਂ ਹੋਈਆਂ ਸੰਗਤਾਂ ਨੂੰ ਰਸਭਿਨ੍ਹੇ ਕੀਰਤਨ ਅਤੇ ਪ੍ਰਵਚਨਾਂ ਨਾਲ ਨਿਹਾਲ ਕੀਤਾ ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋ ਗੁਰੂ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ।  ਇਸ ਮੌਕੇ ਕੀਰਤਨੀ
ਜੱਥਿਆ ਅਤੇ ਪ੍ਰਮੁੱਖ ਸ਼ਖਸੀਅਤਾ ਨੂੰ
ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕਸ਼ਮੀਰ ਸਿੰਘ ਨੇ ਨਿਭਾਈ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇਂ ਮੁੱਖ ਸੇਵਾਦਾਰ ਕਸ਼ਮੀਰ ਸਿੰਘ, ਪਰਸ਼ੋਤਮ ਲਾਲ, ਬਲਵੀਰ ਸਿੰਘ, ਸੁਰਿੰਦਰ ਸਿੰਘ ਸੈਕਟਰੀ, ਨੰਬਰਦਾਰ ਗੁਰਮੀਤ ਸਿੰਘ ਭੱਟੀ, ਬਲਵੀਰ ਸਿੰਘ ਬੀਰੂ, ਹਰਪਾਲ ਸਿੰਘ ਭੱਟੀ, ਰਸ਼ਪਾਲ ਸਿੰਘ,ਧਰਮਪਾਲ ਭੱਟੀ, ਰਮਨ ਭੱਟੀ, ਸੁੱਚਾ ਸਿੰਘ, ਗੁਰਪ੍ਰੀਤ ਸਿੰਘ, ਅਜੀਤ ਸਿੰਘ, ਰਸ਼ਪਿੰਦਰ ਸਿੰਘ, ਰੁਲੀਆ ਸਿੰਘ,  ਬਲਵਿੰਦਰ ਸਿੰਘ ਬਿੱਲੂ, ਅਮਰੀਕ ਸਿੰਘ, ਸਬ ਇੰਸਪੈਕਟਰ ਸੰਤੋਖ ਸਿੰਘ ਭੱਟੀ , ਏ.ਐਸ.ਆਈ. ਸੁਰਿੰਦਰਪਾਲ ਸਿੰਘ, ਸਾਬਕਾ ਸਰਪੰਚ ਦਿਲਜੀਤ ਕੌਰ, ਸਾਬਕਾ ਸਰਪੰਚ ਮਹਿੰਦਰ ਕੌਰ, ਊਸ਼ਾ, ਸਤਪਾਲ ਸਿੰਘ, ਗੁਰਦੀਪ ਸਿੰਘ, ਪਰਮਜੀਤ ਨਿੱਕੂ, ਬੂਟਾ ਸਿੰਘ, ਬਲਵਿੰਦਰ ਸਿੰਘ ਭੱਟੀ, ਸੁਖਜੀਤ ਸਿੰਘ, ਮੰਗਤ ਰਾਮ,  ਹਰਜੋਤ ਸਿੰਘ, ਦਲਵੀਰ ਸਿੰਘ, ਨਿੰਦਰ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਲਜਾਰ ਸਿੰਘ, ਅੰਕੁਸ਼ ਭੱਟੀ, ਅੰਸ਼, ਵੰਸ, ਸਾਧੂ ਸਿੰਘ, ਲਵ, ਅਦਿਤ , ਨਿਤਿਨ, ਗੋਲਡੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਫ਼ੋਟੋ ਕੈਪਸਨ : ਪਿੰਡ ਕਾਲਰਾ ਵਿਖੇ ਮਨਾਏ ਪ੍ਰਕਾਸ਼ ਦਿਹਾੜੇ ਦੀਆਂ ਵੱਖ-ਵੱਖ ਝਲਕੀਆਂ ।

Post a Comment

Previous Post Next Post