ਗੜ੍ਹਦੀਵਾਲਾ, 20 ਜਨਵਰੀ (ਮਹਿੰਦਰ ਮਲਹੋਤਰਾ)-ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ. ਸਬ ਡਵੀਜਨ ਗੜਦੀਵਾਲਾ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਗੜ੍ਹਦੀਵਾਲਾ ਤੋ ਚਲਦੇ ਅਰਗੋਵਾਲ ਯੂ.ਪੀ.ਐਸ ਫੀਡਰ ਦੀ ਜਰੂਰੀ ਮੇਨਟੀਨੈਂਸ ਕਰਨ ਲਈ 21 ਜਨਵਰੀ ਨੂੰ ਸਵੇਰੇ 10 ਵਜੇ ਤੋ ਸ਼ਾਮ 4 ਤੱਕ ਇਸ ਫੀਡਰ ਦੀ ਸਪਲਾਈ ਬੰਦਰਹੇਗੀ। ਜਿਸ ਕਰਕੇ ਪਿੰਡ, ਕਾਲਰਾ, ਅਰਗੋਵਾਲ,ਬਡਿਆਲਾ, ਡੱਫਰ, ਮਾਨਗੜ, ਭਾਨਾ, ਕੁਲਾਰਾ, ਰੰਧਾਵਾ, ਮਾਨਗੜ ਆਦਿ ਪਿੰਡਾ ਦੀ ਸਪਲਾਈ ਬੰਦ ਰਹੇਗੀ ।